ਮੁੰਬਈ- ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਆਪਣੀ ਪਹਿਲੀ ਤਾਮਿਲ ਫਿਲਮ 'ਲਿੰਗਾ' ਨੂੰ ਦਰਸ਼ਕਾਂ ਤੋਂ ਮਿਲ ਰਹੀ ਜ਼ਬਰਦਸਤ ਪ੍ਰਤੀਕਿਰਿਆ ਨਾਲ ਖੁਸ਼ ਹੈ। ਫਿਲਮ 'ਚ ਰਜਨੀਕਾਂਤ ਨੇ ਮੁੱਖ ਕਿਰਦਾਰ ਅਦਾ ਕੀਤਾ ਹੈ। ਸੋਨਾਕਸ਼ੀ ਨੂੰ ਫਿਲਹਾਲ ਆਉਣ ਵਾਲੀ ਫਿਲਮ 'ਤੇਵਰ' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ। ਉਸ ਨੇ ਮੰਗਲਵਾਰ ਨੂੰ ਟਵੀਟ ਕੀਤਾ, ''ਲਿੰਗਾ ਨੂੰ ਵਧੀਆ ਕਾਰੋਬਾਰ ਕਰਦਿਆਂ ਦੇਖ ਕੇ ਬਹੁਤ ਹੀ ਖੁਸ਼ ਹਾਂ। ਮੇਰੇ ਕੰਮ 'ਤੇ ਇੰਨੀ ਜ਼ਬਰਦਸਤ ਪ੍ਰਤੀਕਿਰਿਆ ਦੇਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਮੈਨੂੰ ਇਸ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ।'' ਸੋਨਾਕਸ਼ੀ ਨੇ ਪਹਿਲਾਂ ਕਿਹਾ ਸੀ ਕਿ ਉਹ 'ਲਿੰਗਾ' ਨੂੰ ਆਪਣੇ ਕੈਰੀਅਰ ਦੀ ਪਹਿਲੀ ਅਤੇ ਆਖਰੀ ਫਿਲਮ ਦੇ ਰੂਪ 'ਚ ਨਹੀਂ ਦਿੰਦੀ ਕਿਉਂਕਿ ਉਹ ਦੱਖਣ ਭਾਰਤੀ ਸਿਨੇਮਾਜਗਤ 'ਚ ਹੋਰ ਫਿਲਮਾਂ ਕਰਨਾ ਚਾਹੁੰਦੀ ਹੈ।
ਸ਼ਰਮਨ ਜੋਸ਼ੀ ਤੇ ਵੀਰ ਦਾਸ ਨਾਲ ਰੋਮਾਂਸ ਕਰੇਗੀ ਜ਼ਰੀਨ (ਦੇਖੋ ਤਸਵੀਰਾਂ)
NEXT STORY