ਨਵੀਂ ਦਿੱਲੀ — ਰਾਖੀ ਸਾਵੰਤ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ। ਅਕਸਰ ਇਹ ਚਰਚਾ ਕਿਸੇ ਹੰਗਾਮੇ ਜਾਂ ਤਮਾਸ਼ੇ ਕਾਰਨ ਹੀ ਹੁੰਦੀ ਹੈ। ਹਾਲ ਹੀ 'ਚ ਰਾਖੀ ਉਦੋਂ ਚਰਚਾ 'ਚ ਆਈ ਜਦੋਂ ਉਸ ਨੇ ਇਕ ਡਾਇਰੈਕਟਰ 'ਤੇ ਦੋਸ਼ ਲਗਾਇਆ ਕਿ ਉਸ ਦੀ ਇਕ ਦੋਸਤ ਨਾਲ ਕਾਸਟਿੰਗ ਕਾਊਚ ਕੀਤੀ ਸੀ, ਜਿਸ ਕਾਰਨ ਉਸ ਦੀ ਦੋਸਤ ਨੇ ਉਸ ਡਾਇਰੈਕਟਰ ਦੀ ਕੁੱਟਮਾਰ ਕੀਤੀ।
ਰਾਖੀ ਆਪਣੇ ਮਰਦਾਨਗੀ ਅਕਸ ਨੂੰ ਬਣਾਈ ਰੱਖਣ ਲਈ ਭਰਪੂਰ ਯਤਨ ਕਰ ਰਹੀ ਹੈ। 16 ਦਸੰਬਰ ਨੂੰ ਦਿੱਲੀ 'ਚ ਹੋਈ 'ਨਿਰਭਯਾ ਕਾਂਡ' ਦੀ ਦੂਸਰੀ ਬਰਸੀ 'ਤੇ ਰਾਖੀ ਇਕ ਸਪੈਸ਼ਲ ਗਾਣਾ ਲੈ ਕੇ ਆ ਰਹੀ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਰਾਖੀ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਕਾਂਡ ਨਿਰਭਯਾ ਨਾਲ ਵਾਪਰਿਆ, ਇਸ ਤਰ੍ਹਾਂ ਜ਼ੁਲਮ ਕਰਨ ਵਾਲਿਆਂ ਨੂੰ ਤਾਂ ਫਾਂਸੀ ਦੇ ਦੇਣੀ ਚਾਹੀਦੀ ਹੈ। ਜੇਕਰ ਕਾਨੂੰਨ ਇਨ੍ਹਾਂ ਨੂੰ ਫਾਂਸੀ ਨਹੀਂ ਦੇ ਸਕਦਾ ਤਾਂ ਇਨ੍ਹਾਂ ਨੂੰ ਮੇਰੇ ਹਵਾਲੇ ਕਰ ਦਿਓ। ਮੈਂ ਇਨ੍ਹਾਂ ਨੂੰ ਠੀਕ ਅਜਿਹਾ ਕਰਾਂਗੀ ਕਿ ਤੁਸੀਂ ਦੇਖਦੇ ਰਹਿ ਜਾਓਗੇ।
ਮਨੀਸ਼ ਮਲਹੋਤਰਾ ਦੀ ਭਾਣਜੀ ਦੀ ਰਿਸੈਪਸ਼ਨ ਪਾਰਟੀ
NEXT STORY