ਮੁੰਬਈ- ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਆਮਿਰ ਖਾਨ ਸਚਿਨ ਤੇਂਦੁਲਕਰ ਲਈ ਆਪਣੀ ਨਵੀਂ ਫਿਲਮ 'ਪੀਕੇ' ਦੀ ਸਪੈਸ਼ਲ ਸਕ੍ਰੀਨਿੰਗ ਕਰਨਗੇ। ਕੱਲ ਰਾਤ ਉਨ੍ਹਾਂ ਨੇ ਆਪਣਾ ਇਹ ਵਾਅਦਾ ਪੂਰਾ ਕੀਤਾ ਪਰ ਜਦੋਂ ਸਚਿਨ ਫਿਲਮ ਦੇਖ ਰਹੇ ਸਨ ਤਾਂ ਬਾਹਰ ਬੈਠੇ ਆਮਿਰ ਖਾਨ ਇਹ ਸੋਚ ਬਹੁਤ ਨਰਵਸ ਹੋ ਰਹੇ ਸਨ ਕਿ ਸਚਿਨ ਇਸ ਫਿਲਮ ਬਾਰੇ ਕੀ ਬੋਲਣਗੇ। ਇਸ ਦੌਰਾਨ ਸੈਲਫੀ ਵੀਡੀਓ ਬਣਾਈ ਅਤੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤੀ। ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਕਿ ਆਮਿਰ ਕਿਸ ਤਰ੍ਹਾਂ ਨਰਵਸ ਹਨ। ਹਾਲਾਂਕਿ ਸਚਿਨ ਨੇ ਇਸ ਫਿਲਮ ਦੀ ਬਹੁਤ ਤਾਰੀਫ ਕੀਤੀ। ਸਚਿਨ ਤੋਂ ਪਹਿਲਾਂ ਆਮਿਰ ਵੀ ਇਸ ਫਿਲਮ ਦੀ ਤਾਰੀਫ ਕਰ ਚੁੱਕੇ ਹਨ। ਇਸ ਫਿਲਮ 'ਚ ਉਨ੍ਹਾਂ ਦੀ ਗਰਲਫ੍ਰੈਂਡ ਅਨੁਸ਼ਕਾ ਵੀ ਹੈ। ਇਸ ਤੋਂ ਇਲਾਵਾ ਸੰਜੇ ਦੱਤ ਦੀ ਵੀ ਇਸ ਫਿਲਮ 'ਚ ਮੁੱਖ ਭੂਮਿਕਾ ਹੈ। ਇਹ ਫਿਲਮ 19 ਦਸੰਬਰ ਨੂੰ ਰਿਲੀਜ਼ ਹੋਵੇਗੀ।
ਵਿਰਾਟ ਕੋਹਲੀ ਦੀ ਗਰਲਫ੍ਰੈਂਡ ਅਨੁਸ਼ਕਾ ਦਾ ਹੌਟ ਫੋਟੋਸ਼ੂਟ ((ਵੀਡੀਓ)
NEXT STORY