ਮੁੰਬਈ- ਬਾਲੀਵੁੱਡ 'ਚ ਰਿਤੇਸ਼ ਦੇਸ਼ਮੁਖ ਨੂੰ ਇਕ ਅਜਿਹੇ ਅਭਿਨੇਤਾ ਦੇ ਤੌਰ 'ਤੇ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕਾਮੇਡੀ ਫਿਲਮਾਂ 'ਚ ਆਪਣੀ ਖਾਸ ਪਛਾਣ ਬਣਾਈ ਹੈ। 17 ਦਸੰਬਰ 1978 ਨੂੰ ਪੈਦਾ ਹੋਏ ਰਿਤੇਸ਼ ਦੇਸ਼ਮੁਖ ਬਚਪਨ ਦੇ ਦਿਨਾਂ ਤੋਂ ਹੀ ਅਭਿਨੇਤਾ ਬਣਨਾ ਚਾਹੁੰਦੇ ਸਨ। ਰਿਤੇਸ਼ ਦੇਸ਼ਮੁਖ ਦੇ ਪਿਤਾ ਵਿਲਾਸ ਰਾਅ ਦੇਸ਼ਮੁਖ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਤੌਰ 'ਤੇ ਆਪਣਾ ਯੋਗਦਾਨ ਦਿੱਤਾ ਸੀ। ਰਿਤੇਸ਼ ਨੇ ਆਪਣੇ ਸਿਨੇਮਾ ਕੈਰੀਅਰ ਦੀ ਸ਼ੁਰੂਆਤ ਸਾਲ 2003 'ਚ ਰਿਲੀਜ਼ ਹੋਈ ਫਿਲਮ 'ਤੁਝੇ ਮੇਰੀ ਕਸਮ' ਤੋਂ ਕੀਤੀ। ਇਸ ਫਿਲਮ ਤੋਂ ਉਨ੍ਹਾਂ ਦੀ ਬਚਪਨ ਦੋਸਤ ਜੇਨੇਲੀਆ ਡਿਸੂਜ਼ਾ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਦਿੱਤੀ। ਆਪਣੀ ਦੋਸਤ ਨੂੰ ਰਿਸ਼ਤੇ 'ਚ ਬਦਲਦੇ ਹੋਏ ਉਨ੍ਹਾਂ ਨੇ ਜੇਨੇਲੀਆ ਨਾਲ ਸਾਲ 2012 'ਚ ਵਿਆਹ ਕਰ ਲਿਆ। ਸਾਲ 2004 'ਚ ਰਿਲੀਜ਼ ਫਿਲਮ 'ਮਸਤੀ' ਰਿਤੇਸ਼ ਦੇਸ਼ਮੁਖ ਦੇ ਕੈਰੀਅਰ ਦੀ ਸਭ ਤੋਂ ਮਹੱਤਵਪੂਰਣ ਫਿਲਮ ਸਾਬਤ ਹੋਈ। ਇੰਦਰ ਕੁਮਾਰ ਦੇ ਨਿਰਦੇਸ਼ਨ 'ਚ ਕਾਮੇਡੀ ਨਾਲ ਭਰਪੂਰ ਇਸ ਫਿਲਮ 'ਚ ਵਿਵੇਕ ਓਬਰਾਏ, ਆਫਤਾਬ, ਸ਼ਿਵਦਾਸਾਨੀ ਅਤੇ ਰਿਤੇਸ਼ ਦੇਸ਼ਮੁਖ ਨੇ ਜੰਮ ਕੇ ਮਸਤੀ ਕੀਤੀ। ਨਾਲ ਹੀ ਰਿਤੇਸ਼ ਦੇਸ਼ਮੁਖ ਬੈਸਟ ਸਹਾਇਕ ਅਭਿਨੇਤਾ ਦੇ ਫਿਲਮ ਫੇਅਰ ਪੁਰਸਕਾਰ ਲਈ ਵੀ ਚੁਣੇ ਗਏ।
ਸਚਿਨ ਤੇਂਦੂਲਕਰ ਸਾਹਮਣੇ ਆਮਿਰ ਖਾਨ ਹੋਏ 'Nervous' (ਵੀਡੀਓ)
NEXT STORY