ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਰਿਐਲਟੀ ਸ਼ੋਅ 'ਬਿੱਗ ਬੌਸ 8' ਤੋਂ ਹਾਲ ਹੀ 'ਚ ਡਿਆਂਡਰਾ ਨੂੰ ਕੱਢ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਡਿਆਂਡਰਾ ਸੋਰੋਸ ਪੂਜਾ ਭੱਟ ਦੀ ਫਿਲਮ ਤੋਂ ਬਾਲੀਵੁੱਡ 'ਚ ਡੈਬਿਯੂ ਕਰਨ ਜਾ ਰਹੀ ਹੈ। ਮਾਡਲ ਡਿਆਂਡਰਾ ਪੂਜਾ ਭੱਟ ਵੱਲੋਂ ਨਿਰਮਾਣ ਦੋ ਫਿਲਮਾਂ 'ਚ ਕੰਮ ਕਰੇਗੀ। ਇੰਟਰਵਿਯੂ ਦੇ ਦੌਰਾਨ ਡਿਆਂਡਰਾ ਨੇ ਦੱਸਿਆ, 'ਮੇਰੇ ਕੋਲ ਦੋ ਫਿਲਮਾਂ ਹਨ ਜਿਨ੍ਹਾਂ ਦਾ ਨਿਰਮਾਣ ਪੂਜਾ ਭੱਟ ਕਰੇਗੀ। ਇਕ ਦਾ ਨਿਰਦੇਸ਼ਨ ਸੋਨੀ ਰਾਜਦਾਨ ਕਰੇਗੀ। ਫਿਲਮ ਸਤੰਬਰ ਅਕਤੂਬਰ 'ਚ ਸ਼ੁਰੂ ਹੋਣ ਵਾਲੀ ਸੀ ਪਰ ਖੁਸ਼ਕਿਸਤਮੀ ਨਾਲ ਇਸ ਨੂੰ 2015 ਤੱਕ ਟਾਲ ਦਿੱਤਾ ਗਿਆ।'
ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ, 'ਫਿਲਮਾਂ 'ਚ ਮੇਰਾ ਇਹ ਪਹਿਲਾ ਕਦਮ ਹੈ। ਮੈਂ ਆਪਣੀ ਜ਼ਿੰਦਗੀ ਬਾਰੇ ਕਦੇ ਵੀ ਕੋਈ ਯੋਜਨਾ ਨਹੀਂ ਬਣਾਈ। ਜਦੋਂ ਵੀ ਮੈਂ ਕੁਝ ਯੋਜਨਾ ਬਣਾਉਂਦੀ ਹਾਂ। ਉਹ ਖਰਾਬ ਹੋ ਜਾਂਦੀ ਹੈ। ਇਸ ਲਈ ਸਮੇਂ ਦੇ ਨਾਲ ਚੱਲਦੀ ਹਾਂ। ਦੇਖਦੇ ਹਨ ਕਿ ਅੱਗੇ ਕੀ ਹੁੰਦਾ ਹੈ।' ਹੁਣ ਦੇਖਣਾ ਇਹ ਬਾਕੀ ਹੈ ਕਿ ਡਿਆਂਰਾ ਪੂਜਾ ਭੱਟ ਦੀਆਂ ਫਿਲਮਾਂ 'ਚ ਕਿੰਨੀਆਂ ਧਮਾਲਾਂ ਪਾਉਂਦੀ ਹੈ।
ਜਨਮਦਿਨ ਸਪੈਸ਼ਲ : 36 ਸਾਲ ਦੇ ਹੋਏ ਰਿਤੇਸ਼ ਦੇਸ਼ਮੁਖ
NEXT STORY