ਮੁੰਬਈ- ਬਾਲੀਵੁੱਡ ਅਭਿਨੇਤਰੀ ਸ਼ਹਿਨਾਜ ਟ੍ਰੀਜ਼ਰਵਾਲਾ ਨੇ ਹਾਲ ਹੀ ਦਿੱਲੀ 'ਚ ਇਕ ਟੈਕਸੀ 'ਚ ਹੋਏ ਬਲਾਤਕਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਵਰਗਿਆਂ ਸਿਤਾਰਿਆਂ ਨੂੰ ਇਕ ਚਿੱਠੀ ਲਿਖੀ। ਉਨ੍ਹਾਂ ਦੀ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਇਕ ਇੰਟਰਵਿਊ ਦੌਰਾਨ ਸ਼ਹਿਨਾਜ਼ ਨੇ ਚਿੱਠੀ ਲਿਖਣ ਦਾ ਅਸਲੀ ਕਾਰਨ ਦੱਸਿਆ ਅਤੇ ਕਿਹਾ, 'ਇਹ ਭਾਰਤ ਦਾ ਸਭ ਤੋਂ ਪ੍ਰਭਾਵਸ਼ਾਲੀ ਮਰਦ ਹਨ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ। ਉਹ ਬਲਾਤਕਾਰ ਵਰਗੀ ਘਟਨਾ ਨੂੰ ਰੋਕਣ ਲਈ ਵੱਡੇ ਕਦਮ ਚੁੱਕੇ ਸਕਦੇ ਹਨ। ਅਨਿਲ ਅੰਬਾਨੀ ਅਮੀਰ ਹਨ। ਸਲਮਾਨ ਭਾਈ, ਆਮਿਰ ਅਤੇ ਸ਼ਾਹਰੁਖ ਭਾਈ ਇਸ ਦੇਸ਼ ਦੇ ਮਰਦ ਵਰਗ 'ਚ ਸਭ ਤੋਂ ਮਸ਼ਹੂਰ ਹਨ। ਹਰ ਤਰ੍ਹਾਂ ਦੇ ਲੋਕ ਇਨ੍ਹਾਂ ਦੀ ਇੱਜ਼ਤ ਵੀ ਕਰਦੇ ਹਨ ਜਿਨ੍ਹਾਂ 'ਚ ਬਲਾਤਕਾਰੀ ਵੀ ਸ਼ਾਮਲ ਹੈ।'' ਸ਼ਹਿਨਾਜ ਕਹਿੰਦੀ ਹੈ, ''ਸਲਮਾਨ ਭਾਈ ਬੋਲਣਗੇ ਤਾਂ ਉਹ ਬਲਾਤਕਾਰੀ ਵੀ ਉੁਨ੍ਹਾਂ ਦੀ ਗੱਲ ਨੂੰ ਸੁਣਨਗੇ, ਸਮਝਣਗੇ ਅਤੇ ਸ਼ਾਇਦ ਅਜਿਹੀਆਂ ਹਰਕਤਾਂ ਤੋਂ ਤੌਬਾ ਕਰਨਗੇ।'' ਸਹਿਨਾਜ਼ ਨੇ ਕਿਹਾ, 'ਬਾਲੀਵੁੱਡ ਕਿ ਪੂਰੇ ਹਿੰਦੂਸਤਾਨ ਦੀਆਂ ਔਰਤਾਂ ਲਈ ਸੁਰੱਖਿਅਤ ਨਹੀਂ ਹੈ।'' ਜ਼ਿਕਰਯੋਗ ਹੈ ਕਿ ਸ਼ਹਿਨਾਜ਼ ਟ੍ਰੇਜ਼ਰੀਵਾਲਾ ਦੀ ਫਿਲਮ ਹਾਲ ਹੀ 'ਚ 'ਮੈ ਓਰ ਮਿਸਟਰ ਰਾਇਟ' ਇਸ ਸਾਲ 12 ਦਸੰਬਰ ਨੂੰ ਰਿਲੀਜ਼ ਹੋਵੇਗੀ।
ਜੈਕਲੀਨ-ਰਣਬੀਰ ਦੀ ਰੋਮਾਂਟਿਕ ਫਿਲਮ 'ਰਾਏ' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)
NEXT STORY