ਮੋਗਾ (ਆਜ਼ਾਦ) : ਕਬਾੜੀਆ ਬਾਜ਼ਾਰ ਮੋਗਾ ਵਿਚ ਸਪੇਅਰ ਪਾਰਟਸ ਦਾ ਕੰਮ ਕਰਦੇ ਜਿੰਮੀ ਧਮੀਜਾ ਵਾਸੀ ਬੇਦੀ ਨਗਰ ਮੋਗਾ ਵਲੋਂ ਆਪਣੀ ਪਤਨੀ ਪੂਜਾ (30) ਨੂੰ ਬੁਰੀ ਤਰ੍ਹਾਂ ਮਾਰਕੁੱਟ ਕਰਕੇ ਉਸਦੀ ਹੱਤਿਆ ਕਰਨ ਅਤੇ ਉਸਦੇ ਸਰੀਰ 'ਤੇ ਬਿਜਲੀ ਵਾਲੀ ਪ੍ਰੈੱਸ ਰੱਖ ਕੇ ਕਰੰਟ ਨਾਲ ਮਰਨ ਦਾ ਡਰਾਮਾ ਰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ ਮ੍ਰਿਤਕਾ ਦੇ ਭਰਾ ਸੰਨੀ ਵਿਵੇਜਾ ਪੁੱਤਰ ਸਵ. ਅਸ਼ੋਕ ਕੁਮਾਰ ਵਾਸੀ ਟਿੱਬਾ ਰੋਡ ਲੁਧਿਆਣਾ ਦੇ ਬਿਆਨਾਂ 'ਤੇ ਜਿੰਮੀ ਧਮੀਜਾ ਪੁੱਤਰ ਭਗਵਾਨ ਦਾਸ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦਾ ਪਤਾ ਲੱਗਣ 'ਤੇ ਜ਼ਿਲਾ ਮੋਗਾ ਦੇ ਐੱਸ. ਪੀ. (ਡੀ) ਹਰਜੀਤ ਸਿੰਘ ਪੰਨੂੰ, ਡੀ. ਐੱਸ. ਪੀ. ਸਿਟੀ ਗੁਰਮੇਲ ਸਿੰਘ, ਪੁਲਸ ਚੌਂਕੀ ਫੋਕਲ ਪੁਆਇੰਟ ਮੋਗਾ ਦੇ ਇੰਚਾਰਜ ਸਹਾਇਕ ਥਾਣੇਦਾਰ ਸਤਨਾਮ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਉਥੇ ਪੁੱਜੇ।
ਪੁਲਸ ਸੂਤਰਾਂ ਅਨੁਸਾਰ ਮ੍ਰਿਤਕਾ ਦੇ ਭਰਾ ਸੰਨੀ ਵਿਵੇਜਾ ਨੇ ਕਿਹਾ ਕਿ ਉਸਦੀ ਭੈਣ ਦੇ ਤਿੰਨ ਬੱਚੇ ਹਨ। ਉਸ ਨੇ ਦੋਸ਼ ਲਗਾਇਆ ਕਿ ਜਿੰਮੀ ਧਮੀਜਾ ਨੇ ਕਈ ਵਾਰ ਉਸ ਦੀ ਭੈਣ ਨੂੰ ਕਈ ਵਾਰ ਮਾਰਕੁੱਟ ਕੀਤੀ। ਉਸਨੇ ਕਿਹਾ ਕਿ ਬੁੱਧਵਾਰ ਨੂੰ ਸਾਨੂੰ ਮੋਗੇ ਤੋਂ ਕਿਸੇ ਵਿਅਕਤੀ ਨੇ ਟੈਲੀਫੋਨ ਕੀਤਾ ਕਿ ਤੁਹਾਡੀ ਬੇਟੀ ਪੂਜਾ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ, ਜਿਸ 'ਤੇ ਹੋਰ ਪਰਿਵਾਰਿਕ ਮੈਂਬਰਾਂ ਸਮੇਤ ਜਦੋਂ ਉਥੇ ਪੁੱਜੇ ਤਾਂ ਉਨ੍ਹਾਂ ਦੀ ਭੈਣ ਮਰੀ ਪਈ ਸੀ ਅਤੇ ਉਸਦਾ ਸਾਰਾ ਸਰੀਰ ਖੂਨ ਨਾਲ ਲੱਥਪੱਥ ਸੀ ਅਤੇ ਪੇਟ ਉਪਰ ਪ੍ਰੈੱਸ ਨਾਲ ਸੜਣ ਦਾ ਨਿਸ਼ਾਨ ਸੀ, ਜਿਸ 'ਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਪੂਜਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਬਾਅਦ ਉਸ ਦੇ ਪੇਟ 'ਤੇ ਬਿਜਲੀ ਵਾਲੀ ਪ੍ਰੈੱਸ ਰੱਖ ਕੇ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਡਰਾਮਾ ਰਚਿਆ ਗਿਆ ਹੈ।
ਦੋਸ਼ੀ ਜਿੰਮੀ ਧਮੀਜਾ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁੱਛ-ਗਿੱਛ ਦੇ ਬਾਅਦ ਉਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮ੍ਰਿਤਕਾ ਪੂਜਾ ਦੀ ਲਾਸ਼ ਦਾ ਡਾਕਟਰਾਂ ਦੇ ਪੈਨਲ ਵਲੋਂ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਬਾਅਦ ਵਿਚ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।
ਬਠਿੰਡਾ : ਪੱਲੇਧਾਰ ਮਜ਼ਦੂਰਾਂ 'ਤੇ ਪੁਲਸ ਨੇ ਕੀਤੀ ਪਾਣੀ ਦੀ ਬੌਛਾਰ
NEXT STORY