ਕੋਟ ਈਸੇ ਖਾਂ (ਗਰੋਵਰ) : ਅੱਜ ਦੇ ਯੁੱਗ 'ਚ ਵੀ ਕੁਝ ਲੋਕ ਅਜਿਹੇ ਹਨ ਜੋ ਈਮਾਨਦਾਰੀ ਦੀ ਮਿਸਾਲ ਕਾਇਮ ਕਰ ਜਾਂਦੇ ਹਨ। ਅਜਿਹੀ ਹੀ ਇਕ ਮਿਸਾਲ ਕਸਬਾ ਕੋਟ ਈਸੇ ਖਾਂ ਵਿਖੇ ਦੇਖਣ ਨੂੰ ਮਿਲੀ, ਜਿਥੇ ਬੂਟਾ ਗੁਲਾਮੀ ਵਾਲਾ ਪ੍ਰਧਾਨ ਨਵ ਪੰਜਾਬੀ ਸਾਹਿਤ ਸਭਾ ਨੂੰ ਬੱਸ 'ਚੋਂ ਇਕ ਕਾਰਬਨ ਕੰਪਨੀ ਟੱਚ ਮੋਬਾਈਲ ਮਿਲਿਆ, ਜਿਸ ਨੂੰ ਉਨ੍ਹਾਂ ਆਪਣੇ ਕੋਲ ਨਾ ਰੱਖਦਿਆਂ ਉਸ ਦੇ ਮਾਲਕ ਨੂੰ ਵਾਪਸ ਕਰ ਦਿੱਤਾ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੱਸ 'ਚੋਂ ਇਕ ਕਾਰਬਨ ਕੰਪਨੀ ਦਾ ਵਧੀਆ ਮੋਬਾਈਲ ਮਿਲਿਆ ਸੀ, ਜਿਸ 'ਚੋਂ ਉਨ੍ਹਾਂ ਨੇ ਉਕਤ ਮੋਬਾਈਲ ਵਾਲੇ ਦੇ ਘਰ ਦਾ ਨੰਬਰ ਲੱਭ ਕੇ ਉਸ ਨਾਲ ਸੰਪਰਕ ਕੀਤਾ। ਇਸ ਪਿੱਛੋਂ ਮੋਬਾਈਲ ਦੇ ਮਾਲਕ ਮੋਬਾਈਲ ਲੈਣ ਆਇਆ।
ਬੂਟਾ ਗੁਲਾਮੀ ਵਾਲਾ ਨੇ ਇਹ ਮੋਬਾਈਲ ਗਗਨਦੀਪ ਸਿੰਘ ਪਿਡ ਪੰਜ ਗਰਾਈਂ ਨੇੜੇ ਕੋਟਕਪੂਰਾ ਨੂੰ ਸੁਖਬੀਰ ਸਿੰਘ, ਸੁਰਜੀਤ ਸਿੰਘ ਗਾਬਾ ਆਦਿ ਦੀ ਹਾਜ਼ਰੀ ਵਿਚ ਵਾਪਸ ਕੀਤਾ, ਜਿਸ 'ਤੇ ਗਗਨਦੀਪ ਸਿੰਘ ਨੇ ਬੂਟਾ ਗੁਲਾਮੀ ਵਾਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਸਹੁਰਾ ਪਰਿਵਾਰ ਨੇ ਤਾਂ ਦਰਿੰਦਗੀ ਦੀਆਂ ਹੱਦਾਂ ਹੀ ਟੱਪ ਦਿੱਤੀਆਂ (ਵੀਡੀਓ)
NEXT STORY