ਚੰਡੀਗੜ੍ਹ : ਚੰਡੀਗੜ੍ਹ ਦੀ ਬੁੜੈਲ ਜੇਲ 'ਚ ਇਕ ਔਰਤ ਨਾਲ ਬੰਦ ਉਸ ਦੇ ਦੋ ਬੱਚਿਆਂ ਨੂੰ ਪੁਲਸ ਪ੍ਰਸ਼ਾਸਨ ਪੜ੍ਹਨ ਲਈ ਇਕ ਪ੍ਰਾਈਵੇਟ ਸਕੂਲ 'ਚ ਭੇਜ ਰਿਹਾ ਹੈ। ਦਰਅਸਲ ਇਹ ਔਰਤ ਅਪਰਾਧਿਕ ਮਾਮਲੇ ਵਿਚ ਸ਼ਾਮਲ ਹੋਣ ਦੇ ਚੱਲਦੇ ਜੇਲ ਵਿਚ ਸਜ਼ਾ ਕੱਟ ਰਹੀ ਹੈ ਪਰ ਇਸ ਦੇ ਜ਼ੁਰਮਾਂ ਦੀ ਸਜ਼ਾ ਉਸ ਦੇ ਦੋਵੇਂ ਬੱਚਿਆਂ ਨੂੰ ਨਾ ਮਿਲੇ ਇਸ ਲਈ ਪੁਲਸ ਪ੍ਰਸ਼ਾਸਨ ਨੇ ਇਕ ਠੋਸ ਕਦਮ ਚੁੱਕਦੇ ਹੋਏ ਇਨ੍ਹਾਂ ਦੋਵੇਂ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਫੈਸਲਾ ਲਿਆ ਹੈ।
ਪੁਲਸ ਵਲੋਂ ਇਨ੍ਹਾਂ ਬੱਚਿਆਂ ਇਕ ਪ੍ਰਾਈਵੇਟ ਸਕੂਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿਥੇ ਪ੍ਰਾਈਵੇਟ ਸਕੂਲ ਇਨ੍ਹਾਂ ਬੱਚਿਆਂ ਨੂੰ ਮਫਤ 'ਚ ਪੜ੍ਹਾਏਗਾ, ਉਥੇ ਹੀ ਪੁਲਸ ਇਨ੍ਹਾਂ ਦੀ ਵਰਦੀ ਅਤੇ ਹੋਰ ਚੀਜ਼ਾਂ ਦਾ ਖਰਚਾ ਚੁੱਕੇਗੀ।
ਸਕੂਲ ਜਾ ਕੇ ਇਹ ਬੱਚੇ ਕਾਫੀ ਖੁਸ਼ ਹਨ। ਇਥੇ ਉਨ੍ਹਾਂ ਦਾ ਸੁਨਹਿਰੀ ਭਵਿੱਖ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਪੁਲਸ ਪ੍ਰਸ਼ਾਸਨ ਵਲੋਂ ਚੁੱਕੇ ਗਏ ਇਸ ਕਦਮ ਲਈ ਵੀ ਸ਼ਲਾਘਾ ਕਰਨੀ ਬਣਦੀ ਹੈ।
ਘਰ 'ਚ ਲੱਗੀ ਅੱਗ, ਸਾਮਾਨ ਸੜ ਕੇ ਸੁਆਹ
NEXT STORY