ਮੰਡੀ ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ (ਮਿਲਖ, ਭੁਪਿੰਦਰ) : ਇਲਾਕੇ ਦੇ ਪਿੰਡ ਨੰਦਗੜ੍ਹ ਵਿਖੇ ਬੀਤੀ ਰਾਤ ਅਚਾਨਕ ਇਕ ਮਕਾਨ 'ਚ ਅੱਗ ਲੱਗ ਗਈ, ਜਿਸ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੁੱਤਰ ਜਗਸੀਰ ਸਿੰਘ ਨਿਵਾਸੀ ਨੰਦਗੜ੍ਹ ਆਪਣੇ ਪਰਿਵਾਰ ਸਮੇਤ ਸਤਿਸੰਗ 'ਤੇ ਗਿਆ ਹੋਇਆ ਸੀ। ਇਸ ਦੌਰਾਨ ਰਾਤ ਨੂੰ ਅਚਾਨਕ ਘਰ 'ਚ ਅੱਗ ਲੱਗ ਗਈ।
ਅੱਗ ਇੰਨੀ ਤੇਜ਼ੀ ਨਾਲ ਵਧੀ ਕਿ ਉਸਨੇ ਘਰ ਦਾ ਸਾਰਾ ਸਮਾਨ ਹੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਟੀ.ਵੀ., ਗਰਮ ਕੱਪੜੇ, ਮੰਜਾ, 3 ਹਜ਼ਾਰ ਦੀ ਨਗਦੀ ਤੇ ਹੋਰ ਸਾਮਾਨ ਸੜ ਗਿਆ। ਇਥੋਂ ਤੱਕ ਕਿ ਛੱਤ ਦੇ ਬਾਲੇ ਵੀ ਨੁਕਸਾਨੇ ਗਏ। ਇਸ ਦਾ ਪਤਾ ਲੱਗਦਿਆਂ ਹੀ ਗੁਆਂਢੀਆਂ ਨੇ ਹੋਰ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਪਰ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ।
ਸੰਘਣੀ ਧੁੰਦ ਕਾਰਨ ਟਰੱਕ-ਟਰਾਲੇ ਦੀ ਟੱਕਰ
NEXT STORY