ਸੁਜਾਨਪੁਰ (ਜੋਤੀ)- ਬੀਤੀ ਦੇਰ ਰਾਤ ਦੇ ਸਮੇਂ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਤੇ ਮਾਧੋਪੁਰ ਦੇ ਨੇੜੇ ਅਚਾਨਕ ਇਕ ਮੋਟਰਸਾਈਕਲ ਦੇ ਟਰੱਕ ਜੇ.ਕੇ 02 ਡਬਲਯੂ-8129 ਦੇ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਦੀ ਪਛਾਣ ਰਮੇਸ਼ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੰਗੇਤ ਧਾਰ ਦੇ ਰੂਪ ਵਿਚ ਹੋਈ।
ਸੁਜਾਨਪੁਰ ਪੁਲਸ ਥਾਣਾ ਮੁਖੀ ਪਰਮਵੀਰ ਸੈਣੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਆਪਣੇ ਪਿੰਡ ਤੋਂ ਸਹੁਰੇ ਕਠੂਆਂ ਵਿਚ ਜਾ ਰਿਹਾ ਸੀ। ਅਚਾਨਕ ਟਰੱਕ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਪਰਮਵੀਰ ਸੈਣੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਹੈ। ਜਦੋਂਕਿ ਟਰੱਕ ਚਾਲਕ ਦੀ ਪਛਾਣ ਸ਼ਾਮ ਲਾਲ ਵਾਸੀ ਜੰਮੂ ਦੇ ਰੂਪ ਵਿਚ ਹੋਈ। ਜੋ ਕਿ ਰਾਤ ਦੇ ਸਮੇਂ ਹਨੇਰੇ ਦਾ ਲਾਭ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਦੇ ਕਬੱਡੀ-ਕਬੱਡੀ ਕਰਦੀਆਂ ਸੀ, ਅੱਜ ਤੁਰਨ ਤੋਂ ਹੋਈਆਂ ਲਾਚਾਰ (ਵੀਡੀਓ)
NEXT STORY