ਬਿਜਨੌਰ- ਜ਼ਮੀਨ ਦੀ ਕੀਮਤ ਮੇਰੀ ਜ਼ਿੰਦਗੀ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਇਹ ਗੱਲ ਮੈਂ ਕਦੇ ਵੀ ਨਹੀਂ ਸੋਚੀ ਸੀ। ਇਹ ਲਫਜ਼ ਹਨ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਵਿਚ ਰਹਿਣ ਵਾਲੀ ਅੰਸ਼ੂ ਨਾਂ ਦੀ ਲੜਕੀ ਦੇ। ਜੋ ਕਿ ਤੇਜ਼ਾਬ ਹਮਲੇ ਦੀ ਸ਼ਿਕਾਰ ਹੋਈ ਹੈ ਅਤੇ ਇਨਸਾਫ ਦੀ ਮੰਗ ਦੀ ਉਡੀਕ ਵਿਚ ਬੈਠੀ ਹੈ। 12 ਫਰਵਰੀ 2014 ਨੂੰ ਉਸ ਦੇ ਪਿਤਾ ਦਾ ਸਿਰਫ ਢਾਈ ਗਜ਼ ਦੀ ਜ਼ਮੀਨ ਨੂੰ ਲੈ ਕੇ ਪਿੰਡ ਦੇ ਇਕ ਵਿਅਕਤੀ ਨਾਲ ਵਿਵਾਦ ਚਲ ਰਿਹਾ ਸੀ ਅਤੇ ਦਾਦਾ ਦੀ ਉਮਰ ਦਾ ਉਹ ਵਿਅਕਤੀ ਹੀ ਉਸ 'ਤੇ ਗੰਦੀ ਨਜ਼ਰ ਰੱਖੀ ਬੈਠਾ ਸੀ।
ਜਿਸ ਕਾਰਨ ਉਸ ਨੇ ਅੰਸ਼ੂ 'ਤੇ ਰਾਤ ਨੂੰ ਸੁੱਤੇ ਪਏ ਤੇਜ਼ਾਬ ਸੁੱਟ ਦਿੱਤਾ। ਇਸ ਤੇਜ਼ਾਬ ਹਮਲੇ ਕਾਰਨ ਉਸ ਦੀ ਇਕ ਅੱਖ ਦੀ ਰੋਸ਼ਨੀ ਚਲੀ ਗਈ। ਇਲਾਜ 'ਚ ਪਿਤਾ ਦੇ ਸਿਰ 'ਤੇ 5 ਲੱਖ ਦਾ ਕਰਜ਼ ਦਾ ਭਾਰ ਪੈ ਗਿਆ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਉਸ ਨੂੰ ਨਾ ਤਾਂ ਨਿਆ ਮਿਲਿਆ ਅਤੇ ਨਾ ਹੀ ਮੁਆਵਜ਼ਾ।
ਪੀੜਤਾ ਦਾ ਕਹਿਣਾ ਹੈ ਕਿ ਕਈ ਵਾਰ ਉਸ ਦੀ ਦੂਜੀ ਅੱਖ 'ਚੋਂ ਖੂਨ ਨਿਕਲਣ ਲੱਗ ਪੈਂਦਾ ਹੈ। ਖੱਬੀ ਅੱਖ ਦੀ ਰੋਸ਼ਨੀ ਚਲੀ ਗਈ ਅਤੇ ਸੱਜੀ ਅੱਖ ਦੀ ਰੋਸ਼ਨੀ ਵੀ ਘੱਟ ਹੋ ਗਈ ਹੈ। ਝੁਲਸੇ ਚਿਹਰੇ 'ਤੇ ਨਵੀਂ ਚਮੜੀ ਨਾ ਆਉਣ ਕਾਰਨ ਡਾਕਟਰਾਂ ਨੇ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ। ਮਿਹਨਤ ਮਜ਼ਦੂਰੀ ਕਰਨ ਵਾਲੇ ਪਿਤਾ ਦੀ ਹੈਸੀਅਤ ਨਹੀਂ ਸੀ ਕਿ ਉਹ ਉਸ ਨੂੰ ਦਿੱਲੀ ਲੈ ਜਾ ਸਕਦੇ। ਪਿਤਾ ਨੇ ਪਿੰਡ ਵਿਚ ਹੀ ਆਪਣੀ ਧੀ ਦਾ ਇਲਾਜ ਕਰਾਉਣਾ ਲਾਜ਼ਮੀ ਸਮਝਿਆ। ਜਿਸ ਕਾਰਨ ਪੀੜਤਾ ਉਦੋਂ ਤੋਂ ਹੀ ਇਨਸਾਫ ਦੀ ਮੰਗ ਕਰ ਰਹੀ ਹੈ।
ਸਿਰ ਤੋਂ ਛੱਤ ਖੋਹਣ ਦਾ ਸੀ ਡਰ, ਤਾਂ ਚੁੱਕਿਆ ਖੁਦਕੁਸ਼ੀ ਜਿਹਾ ਕਦਮ
NEXT STORY