ਅੰਮ੍ਰਿਤਸਰ-ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦਾ ਕੰਮ ਛੇਤੀ ਪੂਰਾ ਹੋਣ ਵਾਲਾ ਹੈ। ਇੰਨੀ ਠੰਡ ਦੇ ਬਾਵਜੂਦ ਵੀ ਸਿੱਖ ਸੰਗਤਾਂ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀਆਂ ਹਨ। ਐਸ. ਜੀ. ਪੀ. ਸੀ. ਵਲੋਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਇਸ ਸਰੋਵਰ ਦੀ ਕਾਰ ਸੇਵਾ ਸੌਂਪੀ ਗਈ ਹੈ, ਜਿਨ੍ਹਾਂ ਦੀ ਨਿਗਰਾਨੀ ਹੇਠ ਇਹ ਕੰਮ ਪੂਰੀ ਸ਼ਰਧਾ ਭਾਵਨਾ ਨਾਲ ਹੋ ਰਿਹਾ ਹੈ।
ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੇਵਾ ਕਰ ਰਹੀਆਂ ਸੰਗਤਾਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ।
ਜ਼ਿਕਰਯੋਗ ਹੈ ਕਿ 6ਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਇਸ ਸਰੋਵਰ ਦਾ ਨਿਰਮਾਣ ਕਰਵਾਇਆ ਸੀ ਅਤੇ ਆਪਣਾ ਘੋੜਾ ਬੰਨ੍ਹ ਕੇ ਇਸ ਜਗ੍ਹਾ 'ਤੇ ਆਰਾਮ ਕੀਤਾ ਸੀ। ਇਸ ਧਰਤੀ 'ਤੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ 'ਚ ਸੰਗਤਾਂ ਸੱਚੇ ਮਨ ਨਾਲ ਆਉਂਦੀਆਂ ਤੇ ਸ਼ਰਧਾ ਨਾਲ ਗੁਰੂ ਘਰ 'ਚ ਸੀਸ ਨਿਵਾਉਂਦੀਆਂ ਹਨ।
ਬਾਦਲ ਦੇ ਜ਼ੁਲਮਾਂ ਅੱਗੇ ਨਹੀਂ ਝੁੱਕਾਂਗਾ : ਸਿੱਧੂ (ਵੀਡੀਓ)
NEXT STORY