ਜਲੰਧਰ- ਸੂਫੀ ਗਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਹੰਸ ਰਾਜ ਹੰਸ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤੇ ਜਾਣ 'ਤੇ ਅਜੀਤ ਸਿੰਘ ਕੋਹਾੜ ਕੋਲੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਹੀ ਕਹਿ ਦਿੱਤਾ ਕਿ ਹੰਸ ਦੀ ਤਾਂ ਮੇਰੇ ਨਾਲ ਗੱਲ ਹੀ ਨਾ ਕਰੋ।
ਉਧਰ ਜਦੋਂ ਅਜੀਤ ਸਿੰਘ ਕੋਹਾੜ ਕੋਲੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੀ ਹੰਸ ਰਾਜ ਹੰਸ ਨਾਲ ਪਾਰਟੀ ਛੱਡਣ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਤਾਂ ਉਨ੍ਹਾਂ ਇਸ ਗੱਲ 'ਤੇ ਵੀ ਸਾਫ਼ ਇਨਕਾਰ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਪਿਛਲੇ 3-4 ਮਹੀਨਿਆਂ ਤੋਂ ਹੰਸ ਨਾਲ ਗੱਲ ਤਕ ਨਹੀਂ ਹੋਈ ਭਾਵੇਂ ਤੁਸੀਂ ਕਾਲ ਡਿਟੇਲ ਕੱਢਵਾ ਕੇ ਵੇਖ ਲਵੋ। ਬਹਰਹਾਲ ਹੰਸ ਰਾਜ ਹੰਸ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੰਭਾਵਨਾਵਾਂ ਲਾਈਆਂ ਜਾ ਰਹੀਆਂ ਹਨ ਕਿ ਹੰਸ ਰਾਜ ਹੰਸ ਹੁਣ ਜਲਦ ਹੀ ਭਾਜਪਾ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।
ਮਨੁੱਖੀ ਜਾਨਾਂ ਬਚਾਉਣ ਲਈ 75 ਬੱਤਖਾਂ ਮਾਰਨ ਦਾ ਹੁਕਮ
NEXT STORY