ਫਿਲੌਰ, (ਭਾਖੜੀ)-ਨਜ਼ਦੀਕੀ ਪਿੰਡ ਵਿਚ ਪ੍ਰੇਮੀ ਜੋੜੇ ਦਾ ਅਨੋਖਾ ਕੇਸ ਸਾਹਮਣੇ ਆਇਆ, ਜਦੋਂ ਪਿਆਰ ਵਿਚ ਧੋਖਾ ਮਿਲਣ 'ਤੇ ਬੀ. ਏ. ਫਸਟ ਈਅਰ ਦੀ ਵਿਦਿਆਰਥਣ 19 ਸਾਲਾ ਲੜਕੀ ਨੇ ਐੱਸ. ਐੱਸ. ਪੀ. ਦਫਤਰ ਵਿਚ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਗਾਈ ਅਤੇ ਇਨਸਾਫ ਨਾ ਮਿਲਣ 'ਤੇ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਤੌਰ 'ਤੇ ਚੇਤਾਵਨੀ ਦਿੱਤੀ ਕਿ ਉਹ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਆਤਮਦਾਹ ਕਰ ਲਵੇਗੀ । ਪੁਲਸ ਅਧਿਕਾਰੀਆਂ ਨੇ ਲੜਕੀ ਦੀ ਆਤਮਦਾਹ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜਤਾ ਨੂੰ ਤੁਰੰਤ ਡੀ. ਐੱਸ. ਪੀ. ਫਿਲੌਰ ਕੋਲ ਪੇਸ਼ ਹੋ ਕੇ ਬਿਆਨ ਦੇਣ ਲਈ ਕਿਹਾ, ਜਿਸ 'ਤੇ ਲੜਕੀ ਨੇ ਅੱਜ ਆਪਣੀ ਸ਼ਿਕਾਇਤ ਦਿੰਦੇ ਹੋਏ ਬਿਆਨ ਦਰਜ ਕਰਵਾਏ। ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਕੇ ਪੀੜਤ ਲੜਕੀ ਮਨਪ੍ਰੀਤ (19) (ਕਾਲਪਨਿਕ ਨਾਮ) ਨਜ਼ਦੀਕੀ ਪਿੰਡ ਧਲੇਤਾ ਦੇ ਆਪਣੇ ਪ੍ਰੇਮੀ 'ਤੇ ਦੋਸ਼ਾਂ ਦੀ ਝੜੀ ਲਗਾਉਂਦੇ ਹੋਏ ਕਿਹਾ ਕਿ 17 ਸਾਲ ਦੀ ਉਮਰ ਵਿਚ ਜਦ ਉਹ ਨਜ਼ਦੀਕੀ ਪਿੰਡ ਬੜਾ ਦੇ ਸਕੂਲ ਵਿਚ ਪੜ੍ਹਦੀ ਸੀ ਤਾਂ ਉਸੇ ਦੌਰਾਨ ਉਸਦੀ ਜਾਣ ਪਹਿਚਾਣ ਪ੍ਰਿੰਸ ਪੁੱਤਰ ਕੁਲਦੀਪ ਵਾਸੀ ਪਿੰਡ ਰਾਜਪੁਰਾ ਨਾਲ ਹੋਈ। ਪਿੰ੍ਰਸ ਨੇ ਉਸ ਨਾਲ ਮਿਲਕੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਉਸਨੇ ਉਸ ਨੂੰ ਸਪਸ਼ਟ ਕਿਹਾ ਕਿ ਉਹ ਦੋਵੇਂ ਬਿਲਕੁਲ ਵੱਖਰੀਆਂ ਬਿਰਾਦਰੀਆਂ ਹਨ। ਇਸ 'ਤੇ ਪ੍ਰਿੰਸ ਨੇ ਉਸ ਨੂੰ ਸਪਸ਼ਟ ਕਿਹਾ ਕਿ ਉਹ ਜਾਤ-ਪਾਤ ਨੂੰ ਨਹੀਂ ਮੰਨਦਾ ਉਹ ਉਸ ਨਾਲ ਅੱਗੇ ਜਾ ਕੇ ਵਿਆਹ ਕਰਵਾਏਗਾ। ਪੀੜਤ ਲੜਕੀ ਨੇ ਦੱਸਿਆ ਕਿ ਪਿੰ੍ਰਸ ਅਕਸਰ ਉਸਨੂੰ ਗੋਰਾਇਆ ਦੇ ਇਕ ਹੋਟਲ ਐਂਡ ਮੈਰਿਜ ਪੇਲੇਸ ਵਿਚ ਲੈ ਕੇ ਜਾਂਦਾ ਸੀ, ਜਿਥੇ ਕਿਰਾਏ 'ਤੇ ਕਮਰਾ ਲੈ ਕੇ ਉਸਨੇ ਤਿੰਨ ਸਾਲ ਵਿਚ ਅਨੇਕ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ । ਪੀੜਤਾ ਨੇ ਦੱਸਿਆ ਕਿ ਪ੍ਰਿੰਸ ਨੇ ਹਾਲ ਹੀ ਵਿਚ ਆਈਲੈਟਸ ਕੀਤੀ ਹੈ ਅਤੇ ਉਸਨੇ ਇਕ ਹੋਰ ਲੜਕੀ ਦੇ ਨਾਲ ਪਿਆਰ ਦਾ ਚੱਕਰ ਚਲਾ ਲਿਆ ਹੈ। ਜਦੋਂ ਉਸਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਸਨੇ ਪ੍ਰਿੰਸ ਨਾਲ ਗੱਲ ਕੀਤੀ ਤਾਂ ਪ੍ਰਿੰਸ ਨੇ ਉਸਨੂੰ ਸਾਫ ਕਹਿ ਦਿੱਤਾ ਕਿ ਉਹ ਉਸ ਨਾਲ ਵਿਆਹ ਤਾਂ ਕਰਵਾ ਲਵੇਗਾ ਪਰ ਛੋਟੀ ਜਾਤ ਦੇ ਹੋਣ ਕਰਕੇ ਉਸਦੇ ਘਰ ਵਾਲੇ ਕਦੇ ਵੀ ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰ ਨਹੀਂ ਕਰਨਗੇ ਇਸ ਲਈ ਉਹ ਜਿਸ ਲੜਕੀ ਨਾਲ ਪਿਆਰ ਕਰਦਾ ਹੈ ਉਹ ਉਸੇ ਦੀ ਬਿਰਾਦਰੀ ਦੀ ਹੈ ਅਤੇ ਉਸੇ ਦੇ ਨਾਲ ਹੀ ਉਹ ਵਿਆਹ ਕਰਵਾਉਣ ਜਾ ਰਿਹਾ ਹੈ । ਮਨਪ੍ਰੀਤ ਬੀਤੇ ਦਿਨੀਂ ਐੱਸ. ਐੱਸ. ਪੀ. ਦਫਤਰ ਜਲੰਧਰ ਵਿਚ ਪੇਸ਼ ਹੋਈ, ਜਿਥੇ ਉਸਨੇ ਲਿਖਤੀ ਤੌਰ 'ਤੇ ਸ਼ਿਕਾਇਤ ਦਿੰਦੇ ਹੋਏ ਇਨਸਾਫ ਦੀ ਗੁਹਾਰ ਲਗਾਈ। ਉਸਨੇ ਕਿਹਾ ਕਿ ਜੇ ਉਸਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਖੜ੍ਹੀ ਹੋ ਕੇ ਆਤਮਦਾਹ ਕਰ ਲਵੇਗੀ, ਜਿਸਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ । ਲੜਕੀ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਡੀ. ਐੱਸ. ਪੀ. ਦਫਤਰ ਫਿਲੌਰ ਵਿਚ ਆਪਣੇ ਬਿਆਨ ਦਰਜ ਕਰਵਾਉਣ ਲਈ ਭੇਜਿਆ, ਜਿਥੇ ਲੜਕੀ ਨੇ ਅੱਜ ਆਪਣੀ ਸ਼ਿਕਾਇਤ ਦੇ ਦਿੱਤੀ ਹੈ ।
ਜਦੋਂ ਇਸ ਸਬੰਧ ਵਿਚ ਉਸਦੇ ਪ੍ਰੇਮੀ ਪ੍ਰਿੰਸ ਨਾਲ ਗੱਲ ਕੀਤੀ ਤਾਂ ਉਸਨੇ ਮੰਨਿਆ ਕਿ ਪਿਛਲੇ 5 ਮਹੀਨਿਆਂ ਤੋਂ ਉਹ ਮਨਪ੍ਰੀਤ ਦੇ ਨਾਲ ਸੰਪਰਕ ਵਿਚ ਸੀ ਪਰ ਲੜਕੀ ਛੋਟੀ ਜਾਤ ਦੀ ਹੋਣ ਕਾਰਨ ਉਸਦਾ ਵਿਆਹ ਉਸ ਦੇ ਨਾਲ ਨਹੀਂ ਹੋ ਸਕਿਆ ਅਤੇ ਨਾ ਹੀ ਉਸਦੇ ਪਰਿਵਾਰ ਵਾਲੇ ਕਦੇ ਇਸ ਵਿਆਹ ਲਈ ਰਾਜੀ ਹੋਣਗੇ । ਇਸ ਸਬੰਧ ਵਿਚ ਡੀ. ਐੱਸ. ਪੀ. ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਲੜਕੀ ਦੀ ਸ਼ਿਕਾਇਤ ਮਿਲ ਗਈ ਹੈ, ਜਿਸ ਦੀ ਜਾਂਚ ਲਈ ਉਨ੍ਹਾਂ ਨੇ ਲੜਕੇ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਦਫਤਰ ਵਿਚ ਆ ਕੇ ਪੇਸ਼ ਹੋਣ ਲਈ ਨਿਰਦੇਸ਼ ਦੇ ਦਿੱਤੇ ਹਨ । ਲੜਕੇ ਪੱਖ ਵਾਲਿਆਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ।
ਜਥੇ. ਨੰਦਗੜ੍ਹ ਦੀ ਸੁਰੱਖਿਆ ਤੋਂ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ : ਸੁਖਬੀਰ
NEXT STORY