ਲੰਡਨ- ਬਿਕਨੀ ਦੇ ਇਸ਼ਤਿਹਾਰ ਲਈ ਕੁਝ ਦਹਾਕੇ ਪਹਿਲਾਂ ਸ਼ੁਰੂ ਹੋਈ ਮਿਸ ਵਰਲਡ ਪ੍ਰਤੀਯੋਗਤਾ 'ਚ ਅਗਲੇ ਸਾਲ ਤੋਂ ਬਿਕਨੀ ਰਾਊਂਡ ਨਹੀਂ ਹੋਵੇਗਾ। ਦੁਨੀਆ ਭਰ 'ਚ ਮਸ਼ਹੂਰ ਸੁੰਦਰਤਾ ਮੁਕਾਬਲਿਆਂ ਦਾ ਆਯੋਜਨ ਕਰਨ ਵਾਲੀ ਮਿਸ ਵਰਲਡ ਲਿਮਟਿਡ ਦੀ ਮਾਲਕਣ ਜੂਲੀਆ ਮੋਰਲੇ ਨੇ ਇਹ ਐਲਾਨ ਕੀਤਾ ਹੈ।
ਉਨ੍ਹਾਂ ਦੇ ਇਸ ਐਲਾਨ ਦਾ ਖਿਤਾਬ ਇਕ ਤਰ੍ਹਾਂ ਨਾਲ ਮਿਸ ਯੂਨੀਵਰਸ ਪ੍ਰਤੀਯੋਗਤਾ ਦਾ ਆਯੋਜਨ ਕਰਨ ਵਾਲੇ ਡੇਨਾਲਡ ਟ੍ਰਮੰਪ ਦੀ ਟਿੱਪਣੀ ਨੂੰ ਜਾਂਦਾ ਹੈ। ਇਸ ਟਿੱਪਣੀ ਕਾਰਨ ਹੀ ਜੂਲੀਆ ਮੋਰਲੇ ਨੇ ਇਹ ਕਦਮ ਚੁੱਕਿਆ ਹੈ। ਡੇਨਾਲਡ ਨੇ 2000 'ਚ ਏਰਿਕ ਦੇ ਦਿਹਾਂਤ ਤੋਂ ਬਾਅਦ ਜੂਲੀਆ ਨੂੰ ਫੋਨ ਕਰਕੇ ਬਿਕਨੀ ਰਾਊਂਡ ਸਬੰਧੀ ਉਸ 'ਤੇ ਕੁਝ ਸ਼ਬਦੀ ਵਾਰ ਕੀਤੇ ਸਨ।
ਅਮਿਤਾਭ ਨੂੰ ਸਭ ਤੋਂ ਸੈਕਸੀ ਮਰਦ ਮੰਨਦੀ ਹੈ ਪ੍ਰਿਅੰਕਾ
NEXT STORY