ਮੁੰਬਈ- ਬਾਲੀਵੁੱਡ 'ਚ ਹੌਟੈਸਟ ਕੱਪਲ ਰਹਿ ਚੁੱਕੇ ਸ਼ਾਹਿਦ ਅਤੇ ਕਰੀਨਾ ਕਪੂਰ ਆਪਣੀ ਨਿੱਜੀ ਜ਼ਿੰਦਗੀ 'ਚ ਭਾਵੇਂ ਵੱਖ ਹੋ ਗਏ ਹੋਣ ਪਰ ਫਿਲਮ ਲਈ ਉਹ ਇਕੱਠੇ ਆ ਸਕਦੇ ਹਨ। ਕਦੇ ਅਭਿਨੇਤਰੀ ਕਰੀਨਾ ਕਪੂਰ ਨੂੰ ਡੇਟ ਕਰ ਚੁੱਕੇ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੀਨਾ ਨਾਲ ਕੰਮ ਕਰਨ ਲਈ ਕਦੇ ਵੀ ਮਨ੍ਹਾ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਕਰੀਨਾ ਦੇ 'ਉੜਤਾ ਪੰਜਾਬ' ਦੀ ਕਾਸਟ ਨੂੰ ਜੁਆਇਨ ਕਰਨ ਬਾਰੇ ਨਹੀਂ ਪਤਾ। ਕਰੀਨਾ ਨਾਲ ਜੋੜੀ ਬਣਾਉਣ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਸ਼ਾਹਿਦ ਨੇ ਕਿਹਾ, ''ਮੈਂ ਕਦੇ ਵੀ ਉਸ ਦੇ ਨਾਲ ਕੰਮ ਕਰਨ ਨੂੰ ਮਨ੍ਹਾ ਨਹੀਂ ਕੀਤਾ ਹੈ। ਮੈਂ ਫਿਲਮ 'ਉੜਤਾ ਪੰਜਾਬ' 'ਚ ਕੰਮ ਕਰ ਰਿਹਾ ਹਾਂ ਅਤੇ ਮੈਂ ਸਿਰਫ ਇੰਨਾ ਹੀ ਜਾਣਦਾ ਹਾਂ। ਜਦੋਂ ਸਮਾਂ ਆਵੇਗਾ ਉਦੋਂ ਬਾਕੀ ਚੀਜ਼ਾਂ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਖੁਲਾਸਾ ਕਰਨਗੇ।'' ਜ਼ਿਕਰਯੋਗ ਹੈ ਕਿ ਸ਼ਾਹਿਦ ਅਤੇ ਕਰੀਨਾ ਚਾਰ ਸਾਲ ਤੋਂ ਵੱਧ ਸਮਾਂ ਇਕ ਦੂਜੇ ਨੂੰ ਡੇਟ ਕਰ ਚੁੱਕੇ ਹਨ ਅਤੇ ਸਾਲ 2007 'ਚ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ ਸੀ। ਬ੍ਰੇਕਅਪ ਤੋਂ ਬਾਅਦ ਉਨ੍ਹਾਂ ਦੀ ਆਖਰੀ ਫਿਲਮ 'ਜਬ ਵੀ ਮੈਟ' ਰਿਲੀਜ਼ ਹੋਈ ਸੀ ਜੋ ਕਿ ਸਫਲ ਰਹੀ ਸੀ।
ਰਣਬੀਰ ਦੇ ਵਿਆਹ ਨੂੰ ਲੈ ਕੇ ਮਾਂ ਨੀਤੂ ਨੇ ਦਿੱਤਾ ਬਿਆਨ
NEXT STORY