ਮੁੰਬਈ- ਸੁਣਨ 'ਚ ਆਇਆ ਹੈ ਕਿ ਆਲੀਆ ਨੂੰ ਫਰਹਾਨ ਅਖਤਰ ਸਟਾਰਰ ਫਿਲਮ 'ਰਾਕਆਨ 2' ਛੱਡਣੀ ਪਈ ਹੈ ਕਿਉਂਕਿ ਉਹ ਫਰਵਰੀ ਵਿਚ ਆਪਣੀ ਅਭਿਸ਼ੇਕ ਚੌਬੇ ਦੀ ਫਿਲਮ ਦੀ ਸ਼ੂਟਿੰਗ ਕਰਨ ਜਾ ਰਹੀ ਹੈ। ਅਭਿਸ਼ੇਕ ਉੱਤਰ ਭਾਰਤ 'ਚ ਫੈਲੇ ਡਰੱਗ ਦੇ ਇਸਤੇਮਾਲ 'ਤੇ ਆਧਾਰਿਤ ਫਿਲਮ ਉੜਤਾ ਪੰਜਾਬ ਬਣਾਉਣ ਜਾ ਰਹੇ ਹਨ, ਜਿਸ 'ਚ ਆਲੀਆ ਮੁੱਖ ਭੂਮਿਕਾ 'ਚ ਹੋਵੇਗੀ।
ਇਸ ਫਿਲਮ ਵਿਚ ਵੀ ਆਲੀਆ ਸ਼ਾਹਿਦ ਕਪੂਰ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਇਕ ਸੂਤਰ ਨੇ ਦੱਸਿਆ ਕਿ ਆਲੀਆ ਨੇ ਰਾਕਆਨ ਦੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਫਿਲਮ ਨਹੀਂਕਰ ਸਕੇਗੀ ਤੇ ਉਨ੍ਹਾਂ ਨੇ ਵੀ ਨਵੀਂ ਅਭਿਨੇਤਰੀ ਦੀ ਭਾਲ ਕਰ ਦਿੱਤੀ ਹੈ। ਫਿਲਹਾਲ ਤਿੰਨ ਦੇਸ਼ਾਂ 'ਚ ਇਸ ਫਿਲਮ ਲਈ ਆਡੀਸ਼ਨ ਚੱਲ ਰਹੇ ਹਨ। ਅਭਿਸ਼ੇਕ ਚੌਬੇ ਨੇ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਲੀਆ ਤੇ ਸ਼ਾਹਿਦ ਨੂੰ ਉਨ੍ਹਾਂ ਨੇ ਸਾਈਨ ਕੀਤਾ ਹੈ। ਉਹ ਫਰਵਰੀ ਵਿਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।
ਐਕਸ ਗਰਲਫ੍ਰੈਂਡ ਨਾਲ ਕੰਮ ਕਰਨ 'ਚ ਕੋਈ ਪਰੇਸ਼ਾਨੀ ਨਹੀਂ: ਸ਼ਾਹਿਦ (ਦੇਖੋ ਤਸਵੀਰਾਂ)
NEXT STORY