ਮੁੰਬਈ- ਬਾਲੀਵੁੱਡ ਦੀ ਬਾਰਬੀ ਡੌਲ ਸੰਨੀ ਲਿਓਨ ਸਿਲਵਰ ਸਕ੍ਰੀਨ 'ਤੇ ਤਨੁਜ ਵਿਰਵਾਨੀ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਸਾਲ 2012 'ਚ ਰਿਲੀਜ਼ ਫਿਲਮ 'ਜਿਸਮ 2' ਨਾਲ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੰਨੀ ਲਿਓਨ ਹੌਲੀ-ਹੌਲੀ ਬਾਲੀਵੁੱਡ 'ਚ ਆਪਣੀ ਪਛਾਣ ਬਣਾ ਰਹੀ ਹੈ। ਸੰਨੀ ਦੀ ਇਸ ਸਾਲ ਰਿਲੀਜ਼ ਫਿਲਮ 'ਰਾਗਿਮੀ ਐੱਮ. ਐੱਮ. ਐੱਸ. 2' ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਸੰਨੀ 'ਟੀਨਾ ਐਂਡ ਲੋਲੋ', 'ਮਸਤੀਜ਼ਾਦੇ' ਵਰਗੀਆਂ ਫਿਲਮਾਂ 'ਚ ਕੰਮ ਕਰ ਰਹੀ ਹੈ। ਸੰਨੀ ਹੁਣ ਫਿਲਮ 'ਵਨ ਨਾਈਟ ਸਟੈਂਡ' 'ਚ ਕੰਮ ਕਰਨ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਐਂਥਨੀ ਡਿਸੂਜ਼ਾ ਦੀ ਪਤਨੀ ਜੈਸਮੀਨ ਡਿਸੂਜ਼ਾ ਕਰੇਗੀ। ਇਸ ਫਿਲਮ 'ਚ ਸੰਨੀ ਦੇ ਓਪੋਜ਼ਿਟ ਰਤੀ ਅਗਨੀਹੋਤਰੀ ਦੇ ਬੇਟੇ ਤਨੁਜ ਵਿਰਵਾਨੀ ਹੋਣਗੇ।
ਇਸ ਫਿਲਮ ਕਾਰਨ ਆਲੀਆ ਨੇ ਛੱਡੀ 'ਰਾਕਆਨ 2'
NEXT STORY