ਮੁੰਬਈ- ਬਿਪਾਸ਼ਾ ਬਸੂ ਦੀ ਫਿਲਮ ਅਲੋਨ 'ਚ ਹੌਟ ਅੰਦਾਜ਼ ਨੂੰ ਫੈਨਜ਼ ਨੇ ਕਾਫੀ ਵਧੀਆ ਹੁੰਗਾਰਾ ਦਿੱਤਾ ਹੈ ਪਰ ਉਸ ਦੇ ਐਕਸ ਬੁਆਏਫਰੈਂਡ ਹਰਮਨ ਨੂੰ ਇਹ ਲੁੱਕ ਜ਼ਿਆਦਾ ਪਸੰਦ ਨਹੀਂ ਆਈ। ਇਕ ਪ੍ਰੋਗਰਾਮ 'ਚ ਜਦੋਂ ਉਸ ਕੋਲੋਂ ਬੋਲਡ ਬਿਪਾਸ਼ਾ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਸੁਣਨ 'ਚ ਆਇਆ ਹੈ ਕਿ ਹਰਮਨ ਤੇ ਬਿਪਾਸ਼ਾ ਦੇ ਵੱਖ ਹੋਣ ਦੇ ਕਈ ਕਾਰਨ ਹਨ। ਕਿਸੇ ਦਾ ਕਹਿਣਾ ਹੈ ਕਿ ਹਰਮਨ ਬੇਵਫਾ ਨਿਕਲੇ ਤਾਂ ਕਿਤੇ ਇਹ ਸੁਣਨ 'ਚ ਆਇਆ ਕਿ ਬਿਪਾਸ਼ਾ ਨੂੰ ਲੈ ਕੇ ਹਰਮਨ ਨੂੰ ਪਰਿਵਾਰ ਵਲੋਂ ਮਨਜ਼ੂਰੀ ਨਹੀਂ ਮਿਲੀ।
ਉਂਝ ਬਿਪਾਸ਼ਾ ਦੇ ਐਕਸਪੋਜ਼ ਕਰਨ ਤੇ ਹੌਟ ਸੀਨਜ਼ 'ਤੇ ਹਰਮਨ ਨੇ ਪਹਿਲਾਂ ਹੀ ਇਤਰਾਜ਼ ਜਤਾਇਆ ਸੀ। ਆਪਣੇ ਫਲਾਪ ਕਰੀਅਰ ਨੂੰ ਬਚਾਉਣ ਲਈ ਬਿਪਾਸ਼ਾ ਨੇ ਆਪਣੀਆਂ ਫਿਲਮਾਂ 'ਚ ਹੌਟ ਸੀਨਜ਼ ਦੇਣਾ ਜਾਰੀ ਰੱਖਿਆ। ਨਤੀਜਾ ਦੋਵੇਂ ਅੱਜ ਵੱਖ ਹੋ ਚੁੱਕੇ ਹਨ ਤੇ ਇਕ-ਦੂਜੇ ਤੋਂ ਦੂਰ ਹਨ।
2014 ਦੇ ਇਨ੍ਹਾਂ ਪਲਾਂ ਨੂੰ ਦੇਖ ਤੁਸੀਂ ਵੀ ਕਰੋਗੇ ਤੌਬਾ (ਦੇਖੋ ਤਸਵੀਰਾਂ)
NEXT STORY