ਮੁੰਬਈ- ਬਿੱਗ ਬੌਸ ਦੇ ਘਰੋਂ ਇਕ ਅਜਿਹੀ ਖਬਰ ਆਈ ਹੈ ਜਿਹੜੀ ਕਾਫੀ ਧਮਾਕੇਦਾਰ ਹੈ। ਖਬਰਾਂ ਮੁਤਾਬਕ ਜਦੋਂ ਕੁਰਸੀ 'ਤੇ ਕਰਿਸ਼ਮਾ ਤੰਨਾ ਨੂੰ 'ਨੇਚਰਸ ਕਾਲ' ਆਈ ਤਾਂ ਉਸ ਨੇ ਇਕ ਜਾਰ 'ਚ ਹੀ ਹਲਕੀ ਹੋ ਕੇ ਸਾਰਿਆਂ ਨੂੰ ਸ਼ਰਮ ਨਾਲ ਲਾਲ ਕਰ ਦਿੱਤਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਬਿੱਗ ਬੌਸ ਦੇ ਗਾਰਡਨ 'ਚ ਪੀ ਕੇ ਅਲੀ ਕੁਲੀ ਮਿਰਜ਼ਾ ਨੇ ਬਿੱਗ ਬੌਸ ਦੇ ਹੋਸਟ ਸਲਮਾਨ ਖਾਨ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਕਰਿਸ਼ਮਾ ਤੰਨਾ ਨੇ ਵੀ ਅਜਿਹਾ ਹੀ ਕੰਮ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਰਿਸ਼ਮਾ ਕੁਰਸੀ 'ਤੇ ਬੈਠੀ-ਬੈਠੀ ਹੀ ਹਲਕੀ ਹੋ ਗਈ।
ਅਸਲ 'ਚ ਬਿੱਗ ਬੌਸ ਦੇ ਮੁਕਾਬਲੇਬਾਜ਼ਾਂ ਨੂੰ ਇਕ ਇਮੀਊਨਿਟੀ ਟਾਸਕ ਦਿੱਤਾ ਗਿਆ ਸੀ ਕਿ ਉਹ ਸੀਟ 'ਤੇ ਹੀ ਬੈਠੇ ਰਹਿਣਗੇ। ਸਾਰੀ ਰਾਤ ਹੁਣ ਜਦੋਂ ਉਹ ਕੁਰਸੀ 'ਤੇ ਬੈਠੀ ਰਹੀ ਤਾਂ ਉਸ ਨੂੰ ਮਜਬੂਰ ਹੋ ਕੇ ਅਜਿਹਾ ਕਾਰਾ ਕਰਨਾ ਪਿਆ। ਟਾਸਕ ਜਿੱਤਣ ਲਈ ਗੈਤਮ ਦੇ ਨਾਲ-ਨਾਲ ਕਰਿਸ਼ਮਾ ਨੇ ਵੀ ਇਸ ਮੁਸੀਬਤ ਵਿਚੋਂ ਨਿਕਲਣ ਦਾ ਹੱਲ ਕੱਢ ਲਿਆ ਪਰ ਉਸ ਨੂੰ ਕੀ ਪਤਾ ਸੀ ਕਿ ਹੱਲ ਦੇ ਨਾਲ-ਨਾਲ ਹੋਰ ਕੁਝ ਵੀ ਨਿਕਲਣ ਵਾਲਾ ਹੈ।
ਚਿਹਰਾ ਲੁਕਾ ਕੇ ਆਖਿਰ ਕਿਥੇ ਘੁੰਮ ਰਹੇ ਹਨ ਸ਼ਾਹਿਦ? (ਦੇਖੋ ਤਸਵੀਰਾਂ)
NEXT STORY