ਮੁੰਬਈ- ਫਿਲਮ 'ਹੈਦਰ' 'ਚ ਆਪਣੀ ਲੁੱਕ ਵਾਲ ਫੈਨਜ਼ ਨੂੰ ਹੈਰਾਨ ਕਰਨ ਵਾਲੇ ਅਭਿਨੇਤਾ ਸ਼ਾਹਿਦ ਕਪੂਰ ਹਾਲ ਹੀ 'ਚ ਇਕ ਹੈਰਾਨੀਜਨਕ ਲੁੱਕ 'ਚ ਦਿਖਾਈ ਦਿੱਤੇ। ਪਿਛਲੇ ਦਿਨੀਂ ਸ਼ੂਟਿੰਗ ਦੌਰਾਨ ਉਹ ਆਪਣਾ ਚਿਹਰਾ ਲੁਕਾਉਂਦੇ ਹੋਏ ਕੈਮਰੇ 'ਚ ਕੈਦ ਹੋਏ। ਇਨ੍ਹੀਂ ਦਿਨੀਂ ਫਿਲਮ 'ਸ਼ਾਨਦਾਰ' ਦੀ ਸ਼ੂਟਿੰਗ 'ਚ ਰੁੱਝੇ ਸ਼ਾਹਿਦ ਨੇ ਮੂੰਹ 'ਤੇ ਇਕ ਹਰੇ ਰੰਗ ਦਾ ਮਫਲਰ ਲਪੇਟਿਆ ਹੋਇਆ ਸੀ। ਸੂਤਰਾਂ ਅਨੁਸਾਰ ਸ਼ਾਹਿਦ ਨੇ ਆਪਣਾ ਚਿਹਰਾ ਇਸ ਲਈ ਲੁਕਾਇਆ ਹੋਇਆ ਸੀ ਕਿਉਂਕਿ ਫਿਲਮ ਲਈ ਉਨ੍ਹਾਂ ਦੀ ਲੁੱਕ ਬਦਲ ਦਿੱਤੀ ਗਈ ਹੈ, ਜਿਸ ਨੂੰ ਉਹ ਰਿਵੀਲ ਨਹੀਂ ਕਰਨਾ ਚਾਹੁੰਦੇ ਹਨ। ਇਹ ਹੀ ਕਾਰਨ ਹੈ ਕਿ ਸ਼ਾਹਿਦ ਨੇ ਕਾਰ 'ਚ ਬੈਠਦੇ ਸਮੇਂ ਚਿਹਰਾ ਢੱਕਿਆ ਹੋਇਆ ਸੀ। ਬਾਲੀਵੁੱਡ 'ਚ ਅੱਜ ਕੱਲ ਨਵਾਂ ਟਰੈਂਡ ਸ਼ੁਰੂ ਹੋਇਆ ਹੈ ਜਿਸ 'ਚ ਸਿਤਾਰੇ ਆਪਣੀ ਨਵੀਂ ਲੁੱਕ ਨੂੰ ਸੀਕਰੇਟ ਬਣਾਏ ਰੱਖਦੇ ਹਨ। ਰਣਵੀਰ ਸਿੰਘ ਵੀ ਕੁਝ ਅਜਿਹਾ ਹੀ ਕਰਦੇ ਦੇਖੇ ਗਏ ਹੁਣ ਲੱਗਦਾ ਹੈ ਕਿ ਸ਼ਾਹਿਦ ਵੀ ਉਨ੍ਹਾਂ ਨੂੰ ਹੀ ਫਾਲੋ ਕਰ ਰਿਹਾ ਹੈ।
ਬਿਪਾਸ਼ਾ ਦੇ ਬੋਲਡ ਸੀਨਜ਼ ਕਾਰਨ ਐਕਸ ਬੁਆਏਫਰੈਂਡ ਹੋਇਆ ਨਾਰਾਜ਼ (ਦੇਖੋ ਤਸਵੀਰਾਂ)
NEXT STORY