ਕੋਲਕਾਤਾ- ਬਾਲੀਵੁੱਡ ਅਭਿਨੇਤਾ ਅਤੇ ਲੋਕਪ੍ਰਯਿ ਵੀਡੀਓ ਜੌਕੀ ਰਣਵਿਜੇ ਸਿੰਘ ਨੇ ਵੀਰਵਾਰ ਨੂੰ ਟੈਲੀਵਿਜ਼ਨ ਰਿਐਲਿਟੀ ਸ਼ੋਅ 'ਐੱਮ. ਟੀ. ਵੀ. ਰੋਡੀਜ਼' ਦੀ ਮੌਲਿਕਤਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ੋਅ ਨੌਜਵਾਨਾਂ ਲਈ ਇਕ ਜੀਵਨਸ਼ੈੱਲੀ ਬਣ ਗਿਆ ਹੈ। ਰਣਵਿਜੇ ਨੇ ਕਿਹਾ, ''ਇਹ ਸ਼ੋਅ ਉਨ੍ਹਾਂ ਨੌਜਵਾਨਾਂ ਲਈ ਜੀਵਨਸ਼ੈੱਲੀ ਬਣ ਗਿਆ ਹੈ ਜੋ ਰੋਡੀਜ਼ ਦੇ ਜੋਸ਼ ਦੀ ਗੱਲ ਕਰਦੇ ਹਨ। ਉਹ ਭਾਵੇਂ ਸ਼ੋਅ ਦਾ ਹਿੱਸਾ ਨਾ ਹੋਣ ਪਰ ਜਦੋਂ ਅਸਲ ਜ਼ਿੰਦਗੀ 'ਚ ਕੋਈ ਕੁਝ ਅਸਾਧਾਰਣ ਕਰਦਾ ਹੈ ਤਾਂ ਉਹ ਉਸ 'ਤੇ ਟਿੱਪਣੀ ਕਰਦੇ ਹਨ। ਇਸ ਸ਼ੋਅ ਦੇ ਮੌਜੂਦਾ ਵਰਜ਼ਨ 'ਚ ਵੀ ਉਹ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ ਕਰਨਗੇ।'' ਰਣਵਿਜੇ ਸ਼ਹਿਰ 'ਚ 'ਐੱਮ. ਟੀ. ਵੀ. ਰੋਡੀਜ਼ ਐਕਸ 2' ਲਈ ਪ੍ਰਤੀਭਾਗੀਆਂ ਦੀ ਚੋਣ ਕਰਨ ਪਹੁੰਚੇ ਸਨ। ਉਨ੍ਹਾਂ ਨਾਲ ਈਸ਼ਾ ਦਿਓਲ ਅਤੇ ਕਰਨ ਕੁੰਦਰਾ ਵੀ ਮੌਜੂਦ ਸਨ।
'ਐੱਮ. ਟੀ. ਵੀ. ਰੋਡੀਜ਼' ਨਾਲ ਪ੍ਰਸਿੱਧੀ ਪਾਉਣ ਵਾਲੇ ਰਣਵਿਜੇ ਸਿੰਘ ਸ਼ੋਅ ਦੀ ਮੌਲਿਕਤਾ ਬਾਰੇ ਕਿਹਾ, ''ਜ਼ਿਆਦਾਤਰ ਸ਼ੋਅ ਜਾਂ ਤਾਂ ਆਸਟ੍ਰੇਲੀਆ ਅਤੇ ਅਮਰੀਕਾ ਤੋਂ ਹਨ ਜਾਂ ਫ੍ਰੈਂਚਾਈਜੀ ਹੈ। ਇਹ ਮਾਣ ਵਾਲੀ ਗੱਲ ਹੈ ਕਿ ਰੋਡੀਜ਼ 19 ਦੇਸ਼ਾਂ 'ਚ ਰਜਿਸਟਰਡ ਹੈ। ਸ਼ੋਅ ਅੱਜ ਜੋ ਵੀ ਹੈ ਇਸ ਦੀ ਹੀ ਬਦੌਲਤ ਹੈ।''
ਫਿਲਮ ਨਿਰਮਾਤਾ ਬਾਲਾ ਸੁਬਰਾਮਣੀਅਮ ਦਾ ਦੇਹਾਂਤ
NEXT STORY