ਮੁੰਬਈ- ਸਾਬਕਾ ਮਾਡਲ ਅਤੇ ਅਭਿਨੇਤਰੀ ਰਕਸ਼ੰਦਾ ਖਾਨ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਰਕਸ਼ੰਦਾ ਨੇ ਮਾਰਚ 2014 'ਚ ਟੀ. ਵੀ. ਅਭਿਨੇਤਾ ਸਚਿਨ ਤਿਆਗੀ ਨਾਲ ਵਿਆਹ ਕੀਤਾ ਸੀ। ਸਚਿਨ ਦਾ ਇਹ ਤੀਜਾ ਬੱਚਾ ਹੈ। ਇਸ ਤੋਂ ਪਹਿਲਾਂ ਉਸ ਦੇ ਪਿਛਲੇ ਵਿਆਹ 'ਚੋਂ 2 ਬੱਚੇ ਹਨ। ਖਬਰਾਂ ਅਨੁਸਾਰ ਵਿਆਹ ਨੂੰ ਲੈ ਕੇ ਰਕਸ਼ੰਦਾ ਅਤੇ ਸਚਿਨ ਸ਼ੁਰੂਆਤ 'ਚ ਫੈਸਲਾ ਲੈਣ 'ਚ ਝਿਜਕ ਰਹੇ ਸਨ ਪਰ ਜਦੋਂ ਰਕਸ਼ੰਦਾ ਪ੍ਰੈੱਗਨੈਂਟ ਹੋਈ ਤਾਂ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਜੋੜੇ ਨੇ ਅਜੇ ਤੱਕ ਨਹੀਂ ਸੋਚਿਆ ਹੈ ਕਿ ਬੱਚੀ ਦਾ ਕੀ ਨਾਂ ਰੱਖਣ ਵਾਲੇ ਹਨ। ਜੋੜੇ ਦੇ ਕਰੀਬੀ ਸੂਤਰ ਮੁਤਾਬਕ ਨੰਨ੍ਹੀ ਪਰੀ ਅਤੇ ਉਸ ਦੀ ਮਾਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਅਗਲੇ ਦੋ ਦਿਨਾਂ 'ਚ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। 40 ਸਾਲ ਦੀ ਰਕਸ਼ੰਦਾ ਟੀ. ਵੀ. ਦੀ ਮਸ਼ਹੂਰ ਅਭਿਨੇਤਰੀ ਹੈ। ਉਸ ਨੂੰ ਆਪਣੀ ਪਛਾਣ ਸੀਰੀਅਲ 'ਜੱਸੀ ਜੈਸੀ ਕੋਈ ਨਹੀਂ' ਅਤੇ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਨਾਲ ਮਿਲੀ ਸੀ। ਇਸ 'ਚ ਉਸ ਨੇ ਖਲਨਾਇਕਾ ਦਾ ਕਿਰਦਾਰ ਅਦਾ ਕੀਤਾ ਸੀ। ਸਚਿਨ ਨਾਲ ਉਸ ਦੀ ਮੁਲਾਕਾਤ ਸਾਲ 2008 'ਚ ਡਾਂਸ ਰਿਐਲਿਟੀ ਸ਼ੋਅ 'ਕਭੀ ਕਭੀ ਪਿਆਰ ਕਭੀ ਕਭੀ ਯਾਰ' ਦੇ ਸੈੱਟ 'ਤੇ ਹੋਈ ਸੀ।
ਕੋਲਕਾਤਾ ਕੌਮਾਂਤਰੀ ਬਾਲ ਫਿਲਮ ਉਤਸਵ ਦੀ ਸ਼ੁਰੂਆਤ 21 ਤੋਂ
NEXT STORY