ਲਾਸ ਏਂਜਲਸ- ਭਾਰਤ ਦੀ ਅਧਿਕਾਰਕ ਤੌਰ 'ਤੇ ਆਸਕਰ ਲਈ ਭੇਜੀ ਫਿਲਮ ਲਾਇਰਸ ਡਾਈਸ ਹੁਣ ਇਸ ਦੌੜ 'ਚੋਂ ਬਾਹਰ ਹੋ ਗਈ ਹੈ। ਫਿਲਮ ਬੈਸਟ ਵਿਦੇਸ਼ੀ ਭਾਸ਼ਾ ਦੀ ਫਿਲਮ ਸ਼੍ਰੇਣੀ 'ਚ ਚੁਣੀਆਂ 9 ਫਿਲਮਾਂ 'ਚ ਜਗ੍ਹਾ ਹਾਸਲ ਨਹੀਂ ਕਰ ਸਕੀ। ਸ਼੍ਰੇਣੀ 'ਚ 83 ਫਿਲਮਾਂ ਸਨ, ਜਿਨ੍ਹਾਂ 'ਚੋਂ ਸਿਰਫ 9 ਫਿਲਮਾਂ ਹੀ ਅੱਗੇ ਨਿਕਲੀਆਂ ਹਨ।
ਲਾਇਰਸ ਡਾਈਸ ਆਪਣੇ ਲਾਪਤਾ ਪਤੀ ਦੀ ਭਾਲ ਕਰ ਰਹੀ ਇਕ ਆਦੀਵਾਸੀ ਮਹਿਲਾ ਦੀ ਕਹਾਣੀ ਹੈ। ਗੀਤੂ ਮੋਹਨਦਾਸ ਦੀ ਇਸ ਫਿਲਮ 'ਚ ਗੀਤਾਂਜਲੀ ਥਾਪਾ ਤੇ ਨਵਾਜ਼ੂਦੀਨ ਸਿੱਦਿਕੀ ਨੇ ਮੁੱਖ ਭੂਮਿਕਾ ਨਿਭਾਈ ਹੈ।
ਹੁਣ ਤਕ ਭਾਰਤ ਦੀ ਕਿਸੇ ਵੀ ਫਿਲਮ ਨੂੰ ਇਹ ਪੁਰਸਕਾਰ ਨਹੀਂ ਮਿਲਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਤਿੰਨ ਫਿਲਮਾਂ ਨੇ ਆਖਰੀ ਪੰਜ ਫਿਲਮਾਂ 'ਚ ਜਗ੍ਹਾ ਬਣਾਈ ਹੈ, ਜਿਨ੍ਹਾਂ 'ਚ ਲਗਾਨ, ਸਲਾਮ ਬਾਂਬੇ ਤੇ ਮਦਰ ਇੰਡੀਆ ਸ਼ਾਮਲ ਹਨ। 87ਵਾਂ ਅਕੈਡਮੀ ਐਵਾਰਡ ਸਮਾਰੋਹ 22 ਫਰਵਰੀ ਨੂੰ ਲਾਸ ਏਂਜਲਸ ਵਿਚ ਕਰਵਾਇਆ ਜਾਵੇਗਾ।
ਇਹ ਨਾਮੀ ਕੰਪਨੀ ਆਪਣੇ ਮੁਲਾਜ਼ਮਾਂ ਨੂੰ ਮੁਫਤ ਦਿਖਾਵੇਗੀ 'ਪੀਕੇ'
NEXT STORY