ਮੁੰਬਈ- ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਦੀ ਫਿਲਮ 'ਪੀਕੇ' ਨੂੰ ਰਿਲਾਇੰਸ ਇੰਡਸਟਰੀ ਦੇ ਮੁਲਾਜ਼ਮ ਮੁਫਤ ਵਿਚ ਦੇਖ ਸਕਦੇ ਹਨ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿਚ ਬਣੀ ਇਹ ਫਿਲਮ 19 ਦਸੰਬਰ ਨੂੰ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਦੇਖਣ ਲਈ ਜਿਥੇ ਇਕ ਪਾਸੇ ਲੋਕ ਉਤਸੁਕ ਹਨ, ਉਥੇ ਹੀ ਰਿਲਾਇੰਸ ਇੰਡਸਟਰੀ ਦੇ ਮੁਲਾਜ਼ਮਾਂ ਨੂੰ ਮੁਫਤ ਵਿਚ ਇਹ ਫਿਲਮ ਦੇਖਣ ਦਾ ਮੌਕਾ ਮਿਲੇਗਾ।
ਦੱਸਿਆ ਜਾਂਦਾ ਹੈ ਕਿ ਕੰਪਨੀ ਨੇ ਇਸ ਮਹੀਨੇ ਦੇ ਅਖੀਰ 'ਚ ਮੁੰਬਈ ਦੇ ਸਿੰਗਲ ਸਕ੍ਰੀਨ ਥਿਏਟਰਾਂ ਅਤੇ ਮਲਟੀਪਲੈਕਸਾਂ ਵਿਚ ਆਪਣੇ ਮੁਲਾਜ਼ਮਾਂ ਲਈ 58 ਹਜ਼ਾਰ ਟਿਕਟਾਂ ਬੁੱਕ ਕਰਵਾਈਆਂ ਹਨ।
ਰਕਸ਼ੰਦਾ ਅਤੇ ਸਚਿਨ ਦੇ ਘਰ ਆਈ ਨੰਨ੍ਹੀ ਪਰੀ
NEXT STORY