ਮੁੰਬਈ - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਫਿਲਮੀ ਪਰਦੇ 'ਤੇ ਸ਼ਤਰੰਜ ਦੇ ਗ੍ਰੈਂਡ ਮਾਸਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਮਸ਼ਹੂਰ ਫਿਲਮਕਾਰ ਵਿਧੂ ਵਿਨੋਦ ਚੋਪੜਾ ਅਮਿਤਾਭ ਅਤੇ ਫਰਹਾਨ ਅਖਤਰ ਨੂੰ ਲੈ ਕੇ ਅੱਜ ਕਲ ਵਜ਼ੀਰ ਬਣਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਵਿਜੇ ਨਾਂਬਿਆਰ ਕਰ ਰਹੇ ਹਨ। ਚਰਚਾ ਹੈ ਕਿ ਇਸ ਫਿਲਮ ਵਿਚ ਅਦਿਤੀ ਵਿਲੇਨ ਦੀ ਭੂਮਿਕਾ ਵਿਚ ਨਜ਼ਰ ਆਵੇਗੀ।
'ਵਜ਼ੀਰ' ਦਾ ਪਹਿਲਾ ਟੀਜਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦਾ ਨਾਂ 'ਦੋ ਪਿਆਦੇ' ਰੱਖਿਆ ਗਿਆ ਸੀ ਪਰ ਨਾਂਬਿਆਰ ਅਤੇ ਫਿਲਮ ਦੇ ਕਲਾਕਾਰ ਇਸ ਨਾਂ ਤੋਂ ਖੁਸ਼ ਨਹੀਂ ਸਨ। ਇਸ ਕਾਰਨ ਫਿਲਮ ਦਾ ਨਾਂ 'ਵਜ਼ੀਰ' ਰੱਖਿਆ ਗਿਆ।
ਛੋਟੀ ਭੂਮਿਕਾ ਦੇ ਬਾਵਜੂਦ 'ਪੀਕੇ' ਬੋਮਨ ਲਈ ਹੈ ਖਾਸ
NEXT STORY