ਮੁੰਬਈ- ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੀ ਫਿਲਮ ਪੀਕੇ 'ਚ ਛੋਟੀ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਅਭਿਨੇਤਾ ਬੋਮਨ ਈਰਾਨੀ ਨੇ ਕਿਹਾ ਹੈ ਕਿ ਇਹ ਫਿਲਮ ਉਨ੍ਹਾਂ ਲਈ ਖਾਸ ਹੈ ਕਿਉਂਕਿ ਸਮਾਜ 'ਤੇ ਇਸ ਦਾ ਵਧੀਆ ਪ੍ਰਭਾਵ ਪਵੇਗਾ। ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ ਤੇ ਇਸ ਦੀ ਕਾਫੀ ਤਾਰੀਫ ਵੀ ਕੀਤੀ ਜਾ ਰਹੀ ਹੈ।
ਬੋਮਨ ਨੇ ਗੱਲਬਾਤ ਦੌਰਾਨ ਕਿਹਾ ਕਿ ਪੀਕੇ 'ਚ ਉਨ੍ਹਾਂ ਨੇ ਇਕ ਨਿਊਜ਼ ਚੈਨਲ ਦੇ ਬੌਸ ਦਾ ਕਿਰਦਾਰ ਨਿਭਾਇਆ ਹੈ ਤੇ ਇਹ ਫਿਲਮ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪੀਕੇ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਨੂੰ ਕਵਰ ਕਰਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਹ ਪੀਕੇ 'ਚ ਕੰਮ ਕਰ ਰਹੇ ਹਨ, ਜਿਸ ਦਾ ਦੇਸ਼ ਦੇ ਸਮਾਜ 'ਤੇ ਡੂੰਘਾ ਪ੍ਰਭਾਵ ਪਵੇਗਾ।
ਇਕ ਮਾਸੂਮ ਦਾ ਕਤਲ ਪੂਰੀ ਮਨੁੱਖਤਾ ਦਾ ਕਤਲ : ਸਲਮਾਨ ਖਾਨ (ਦੇਖੋ ਤਸਵੀਰਾਂ)
NEXT STORY