ਜਲੰਧਰ, (ਸੋਮ)¸ਨੌਜਵਾਨ ਵਰਗ ਦੀ ਚਹੇਤੀ ਗਾਇਕਾ ਮਿਸ ਪੂਜਾ ਦੇ ਨਵੇਂ ਸਿੰਗਲ ਟ੍ਰੈਕ 'ਪੇਨਕਿਲਰ' ਨੇ ਕੁਝ ਹੀ ਦਿਨਾਂ ਵਿਚ ਯੂ-ਟਿਊਬ 'ਤੇ ਸੱਤ ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਮਿਸ ਪੂਜਾ ਦੇ ਗੀਤ 'ਪ੍ਰਧਾਨਗੀ' ਨੇ ਵੀ ਹਿੱਟ ਹੋਣ ਦਾ ਦਰਜਾ ਪ੍ਰਾਪਤ ਕੀਤਾ ਸੀ। ਰਣਧੀਰ ਧੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੀਡ ਰਿਕਾਰਡਜ਼ ਵਲੋਂ ਵਿਸ਼ਵ ਪੱਧਰੀ ਰਿਲੀਜ਼ ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ 'ਕਰਮਜੀਤ ਪੁਰੀ' ਨੇ ਲਿਖੇ ਹਨ, ਜਦਕਿ ਮਧੁਰ ਸੰਗੀਤ ਨਾਲ ਡਾ. ਜਿਊਸ ਨੇ ਇਸ ਨੂੰ ਸ਼ਿੰਗਾਰਿਆ ਹੈ। ਇਸ ਗੀਤ ਵਿਚ ਫਤਿਹ ਦਿਓਲ ਵਲੋਂ ਰੈਪ ਕੀਤਾ ਗਿਆ ਅਤੇ ਵੀਡੀਓ ਡਾਇਰੈਕਟਰ ਰੌਬੀ ਸਿੰਘ ਨੇ ਇਸ ਦਾ ਵੀਡੀਓ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਚੈਨਲਾਂ ਦੇ ਨਾਲ-ਨਾਲ ਸੋਸ਼ਲ ਸਾਈਟਾਂ 'ਤੇ ਵੀ ਪੰਜਾਬੀ ਸਰੋਤਿਆਂ ਵਲੋਂ ਇਸ ਗੀਤ ਨੂੰ ਭਰਪੂਰ ਪਿਆਰ ਬਖਸ਼ਿਆ ਜਾ ਰਿਹਾ ਹੈ।
ਸੁਸ਼ਮਿਤਾ ਨੇ ਜੇਬਾਂਗ ਫੈਸ਼ਨ ਵੀਕ ਦੇ ਦੂਸਰੇ ਐਡੀਸ਼ਨ ਦਾ ਉਦਘਾਟਨ ਕੀਤ
NEXT STORY