ਨਵੀਂ ਦਿੱਲੀ - ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਸਿੰਘ ਦੀ ਪਹਿਲੀ ਫਿਲਮ 'ਐੱਮ. ਐੱਸ. ਜੀ.' (ਦਿ ਮੈਸੇਂਜਰ ਆਫ ਗਾਡ' ਦਾ ਟ੍ਰੇਲਰ ਯੂ. ਟਿਊਬ 'ਤੇ ਹਿੱਟ ਹੋ ਰਿਹਾ ਹੈ। ਵੀਰਵਾਰ ਨੂੰ ਰਿਲੀਜ਼ ਹੋਣ ਤੋਂ ਬਾਅਦ ਯੂ. ਟਿਊਬ 'ਤੇ ਇਸ ਨੂੰ ਲਗਭਗ ਸਾਢੇ ਪੰਜ ਲੱਖ ਲੋਕਾਂ ਨੇ ਦੇਖ ਲਿਆ ਹੈ। ਵੀਡੀਓ ਵਿਚ ਬਾਬਾ ਰਾਮ ਰਹੀਮ ਇਕ ਵਾਰ ਨਾਲ ਦੁਸ਼ਮਣਾਂ ਨੂੰ ਹਵਾ ਵਿਚ ਉਡਾਉਂਦੇ ਅਤੇ ਆਪਣੇ ਸ਼ਰਧਾਲੂਆਂ ਨੂੰ ਕਿਸੇ ਰਾਕਸਟਾਰ ਵਾਂਗ ਸੰਬੋਧਿਤ ਕਰਦੇ ਨਜ਼ਰ ਆ ਰਹੇ ਹਨ। ਇਹ ਫਿਲਮ 16 ਜਨਵਰੀ ਨੂੰ ਰਿਲੀਜ਼ ਹੋਵੇਗੀ। 47 ਸਾਲ ਦੇ ਰਾਮ ਰਹੀਮ ਨਾ ਸਿਰਫ ਫਿਲਮ ਦੇ ਹੀਰੋ ਹਨ, ਸਗੋਂ ਡਾਇਰੈਕਸ਼ਨ, ਗਾਣੇ, ਸਕਰਿਪਟ, ਸਕ੍ਰੀਨ ਪਲੇ ਸਭ ਕੁਝ ਉਨ੍ਹਾਂ ਦਾ ਹੀ ਹੈ।
ਫਿਲਮ ਦੇਸ਼ ਭਰ ਦੀਆਂ 3 ਹਜ਼ਾਰ ਸਕ੍ਰੀਨਾਂ 'ਤੇ ਪੰਜ ਭਾਸ਼ਾਵਾਂ- ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਅੰਗਰੇਜ਼ੀ ਵਿਚ ਰਿਲੀਜ਼ ਹੋਵੇਗੀ। ਫਿਲਮ ਨੂੰ ਅਮਰੀਕਾ, ਇਟਲੀ, ਨਿਊਜ਼ੀਲੈਂਡ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਵਿਚ ਰਿਲੀਜ਼ ਕਰਨ ਦੀ ਯੋਜਨਾ ਹੈ।
ਮਿਸ ਪੂਜਾ ਦੇ ਸਿੰਗਲ ਟ੍ਰੈਕ 'ਪੇਨਕਿਲਰ' ਨੇ ਯੂ-ਟਿਊਬ 'ਤੇ ਸੱਤ ਲੱਖ ਦਾ ਅੰਕੜਾ ਕੀਤਾ ਪਾਰ
NEXT STORY