ਮੁੰਬਈ- ਟੈਲੀਵਿਜ਼ਨ ਸ਼ੋਅ 'ਕੌਫੀ ਵਿਦ ਕਰਨ' 'ਚ ਆਪਣੀ ਜਨਰਲ ਨਾਲੇਜ ਕਾਰਨ ਹਸੀ ਦਾ ਪਾਤਰ ਬਣੀ ਆਲੀਆ ਭੱਟ ਦਾ ਆਖੀਰਕਾਰ ਸਬਰ ਦਾ ਬੰਨ੍ਹ ਟੁੱਟ ਹੀ ਗਿਆ। ਸ਼ੋਅ 'ਚ ਗਲਤ ਜਵਾਬ ਦੇਣ ਤੋਂ ਬਾਅਦ ਉਹ ਹੁਣ ਤੱਕ ਇਸ ਨੂੰ ਲੈ ਕੇ ਨਿਸ਼ਾਨੇ 'ਤੇ ਹੈ। ਉਸ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਪਹਿਲਾਂ ਆਲੀਆ ਨੂੰ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਸੀ ਪਰ ਲੱਗਦਾ ਹੈ ਕਿ ਹੁਣ ਉਹ ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਹੋਣ ਲੱਗੀ ਹੈ। ਹਾਲ ਹੀ 'ਚ ਇਕ ਐਵਾਰਡ ਨਾਈਟ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਆਲੀਆ ਕੁਝ ਅਸਹਿਜ ਨਜ਼ਰ ਆਈ। ਉਸ ਨੇ ਮੀਡੀਆ ਨੂੰ ਕਿਹਾ, ''ਤੁਸੀਂ ਲੋਕ ਮੈਨੂੰ ਮਿਸ ਕਰ ਰਹੇ ਸੀ ਨਾ, ਹੁਣ ਮੈਂ ਤੁਹਾਡੇ ਸਾਹਮਣੇ ਹਾਂ। ਜਨਰਲ ਨਾਲੇਜ ਨਾਲ ਜੁੜੇ ਸਵਾਲ ਪੁੱਛ ਸਕਦੇ ਹੋ ਅਤੇ ਮੇਰੇ 'ਤੇ ਹੱਸ ਸਕਦੇ ਹੋ।'' ਕੁਝ ਦੇਰ ਬਾਅਦ ਇਕ ਰਿਪੋਰਟਰ ਨੇ ਆਲੀਆ ਨੂੰ ਪੁੱਛ ਲਿਆ ਕਿ ਮਹਾਰਾਸ਼ਟਰ ਦੀ ਰਾਜਧਾਨੀ ਕਿਹੜੀ ਹੈ? ਇਸ ਸਵਾਲ ਨਾਲ ਖਿੱਜਦੇ ਹੋਏ ਆਲੀਆ ਨੇ ਕਿਹਾ ਫ.... ਅਤੇ ਉਹ ਉਥੋਂ ਚਲੀ ਹਈ। ਖਬਰ ਹੈ ਕਿ ਫਿਲਮ 'ਸ਼ਾਨਦਾਰ' ਦੀ ਸ਼ੂਟਿੰਗ ਦੌਰਾਨ ਸ਼ਾਹਿਦ ਕਪੂਰ ਨੇ ਵੀ ਉਸ ਦੀ ਖਿੱਚਾਈ ਕੀਤੀ ਸੀ, ਜਿਸ ਨਾਲ ਆਲੀਆ ਸ਼ਾਹਿਦ ਨਾਲ ਵੀ ਨਾਰਾਜ਼ ਹੋ ਗਈ ਸੀ।
ਡਾਂਸਿੰਗ ਸਟਾਰ ਦੇ ਤੌਰ 'ਤੇ ਗੋਵਿੰਦਾ ਨੇ ਬਾਲੀਵੁੱਡ 'ਚ ਬਣਾਈ ਪਛਾਣ (ਦੇਖੋ ਤਸਵੀਰਾਂ)
NEXT STORY