ਮੁੰਬਈ- ਬਾਲੀਵੁੱਡ 'ਚ ਗੋਵਿੰਦਾ ਦਾ ਨਾਂ ਇਕ ਅਜਿਹੇ ਅਭਿਨੇਤਾ ਦੇ ਤੌਰ 'ਤੇ ਸ਼ੁਮਾਰ ਕੀਤਾ ਜਾਂਦਾ ਹੈ,ਜਿਨ੍ਹਾਂ ਨੇ ਆਪਣੇ ਡਾਂਸਿੰਗ ਸਟਾਈਲ ਅਤੇ ਕਾਮੇਡੀ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। 21 ਦਸੰਬਰ 1963 ਨੂੰ ਜੰਮੇ ਗੋਵਿੰਦਾ ਫਿਲਮੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਅਰੂਣ ਆਹੁਜਾ ਅਭਿਨੇਤਾ ਅਤੇ ਮਾਂ ਨਿਰਮਲਾ ਦੇਵੀ 40 ਦੇ ਦਹਾਕੇ 'ਚ ਅਭਿਨੇਤਰੀ ਦੇ ਤੌਰ 'ਤੇ ਫਿਲਮਾਂ 'ਚ ਕੰਮ ਕੀਤਾ। ਬਚਪਨ ਦੇ ਦਿਨਾਂ 'ਚ ਹੀ ਗੋਵਿੰਦਾ ਅਭਿਨੇਤਾ ਬਣਨਾ ਚਾਹੁੰਦੇ ਸੀ। ਗੋਵਿੰਦਾ ਨੇ ਆਪਣੇ ਸਿਨੇਮਾ ਕੈਰੀਅਰ ਦੀ ਸ਼ੁਰੂਆਤ ਸਾਲ 1986 'ਚ ਰਿਲੀਜ਼ ਫਿਲਮ 'ਇਲਜ਼ਾਮ' ਨਾਲ ਕੀਤੀ। ਇਸ ਫਿਲਮ 'ਚ ਉਨ੍ਹਾਂ 'ਤੇ ਫਿਲਮਾਇਆ ਗਿਆ ਗੀਤ 'ਆਈ ਐਮ ਐੱਸਟ੍ਰੀਟ ਡਾਂਸਰ' ਕਾਫੀ ਲੋਕ ਪ੍ਰਸਿੱਧ ਹੋਇਆ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਗੋਵਿੰਦਾ ਦਾ ਅਕਸ ਡਾਂਸਿੰਗ ਸਟਾਰ ਦੇ ਤੌਰ 'ਤੇ ਬਣ ਗਿਆ ਸੀ। 'ਇਲਜ਼ਾਮ' 'ਚ ਗੋਵਿੰਦਾ ਦੀ ਜੋੜੀ ਨੀਲਮ ਨਾਲ ਕਾਫੀ ਪਸੰਦ ਕੀਤੀ ਗਈ ਸੀ। ਇਸ ਫਿਲਮ ਤੋਂ ਬਾਅਦ ਨੀਲਮ ਅਤੇ ਗੋਵਿੰਦਾ ਨੇ ਕਈ ਫਿਲਮਾਂ 'ਚ ਕੰਮ ਕੀਤਾ ਸੀ। ਇਸ ਫਿਲਮ ਤੋਂ ਬਾਅਦ ਡੇਵਿਡ ਧਵਨ ਅਤੇ ਗੋਵਿੰਦਾ ਦੀ ਜੋੜੀ ਬਣ ਗਈ ਅਤੇ ਦੋਹਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਾਲ 1993 'ਚ ਰਿਲੀਜ਼ ਫਿਲਮ 'ਆਂਖੇ' ਗੋਵਿੰਦਾ ਸਿਨੇਮਾ ਕੈਰੀਅਰ ਦੀ ਕਾਮਯਾਬ ਫਿਲਮ ਸਾਬਤ ਹੋਈ। ਇਸ ਫਿਲਮ 'ਚ ਇਕ ਵਾਰੀ ਫਿਰ ਤੋਂ ਗੋਵਿੰਦਾ ਨੇ ਆਪਣੇ ਪਸੰਦੀਦਾ ਨਿਰਦੇਸ਼ਕ ਡੇਵਿਡ ਧਵਨ ਨਾਲ ਇਕੱਠੇ ਕੰਮ ਕੀਤਾ। ਗੋਵਿੰਦਾ ਨੇ ਆਪਣੇ ਫਿਲਮੀ ਕੈਰੀਅਦ ਦੌਰਾਨ ਬਾਲੀਵੁੱਡ ਨੂੰ ਕਈ ਸਫਲ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਫਿਲਮਾਂ 'ਚ 'ਕੁਲੀ ਨੰਬਰ ਵਨ','ਹੀਰੋ ਨੰਬਰ ਵਨ','ਸਾਜਨ ਚਲੇ ਸਸੁਰਾਲ','ਬੜੇ ਮੀਆਂ ਛੋਟੇ ਮੀਆਂ,' 'ਆਂਖੇ', 'ਰਾਜਾ ਬਾਬੂ', 'ਦੀਵਾਨਾ ਮਸਤਾਨਾ' ਆਦਿ ਹਨ। ਗੋਵਿੰਦਾ 'ਅਭਿਨੈ ਚਕਰ' ਨਾਂ ਦੀ ਇਕ ਫਿਲਮ ਦਾ ਨਿਰਮਾਣ ਵੀ ਕਰ ਰਹੇ ਹਨ, ਜਿਸ 'ਚ ਉਹ ਅਭਿਨੈ ਵੀ ਕਰਨਗੇ।
ਸਲਮਾਨ ਹੁਣ ਨਹੀਂ ਕਰਨਗੇ 'ਬਿੱਗ ਬੌਸ-8' ਦੀ ਮੇਜ਼ਬਾਨੀ, ਫਰਾਹ ਕਰੇਗੀ ਰੀਪਲੇਸ
NEXT STORY