ਮੁੰਬਈ- ਇਸ ਹਫਤੇ 'ਬਿੱਗ ਬੌਸ' ਦੇ ਘਰ 'ਚ ਇਕ ਨਵਾਂ ਟਵਿੱਸਟ ਦੇਖਣ ਨੂੰ ਮਿਲਿਆ। ਜਿਵੇਂ ਕਿ ਹਮੇਸ਼ਾ ਐਤਵਾਰ ਨੂੰ ਘਰ 'ਚੋਂ ਇਕ ਮੈਂਬਰ ਬਾਹਰ ਹੁੰਦਾ ਸੀ ਪਰ ਇਸ ਵਾਰੀ ਵੀਕੈਂਡ ਦੇ ਵਾਰ ਦੇ ਪਹਿਲੇ ਦਿਨ ਨੌਮੀਨੇਟ ਪ੍ਰਤੀਭਾਗੀਆਂ 'ਚੋਂ ਇਕ ਨੂੰ ਆਊਟ ਕਰ ਦਿੱਤਾ। ਇਸ ਵਾਰੀ ਪ੍ਰਣੀਤ ਭੱਟ ਘਰ 'ਚੋਂ ਬਾਹਰ ਹੋ ਗਏ। ਉਹ ਘਰ 'ਚ 13 ਹਫਤੇ ਹੀ ਰਹੇ ਹਨ। ਘਰ 'ਚੋਂ ਬਾਹਰ ਆਉਣ ਤੋਂ ਬਾਅਦ ਪ੍ਰਣੀਤ ਨਾਲ ਇਕ ਇੰਟਰਵਿਊ 'ਚ ਕਿਹਾ 'ਬਿੱਗ ਬੌਸ' ਦੇ ਘਰ ਦੇ ਤਜ਼ੁਰਬੇ ਪੀ3ਜੀ ਗਰੁੱਪ ਅਤੇ ਗੌਤਮ ਡਿਆਂਡਰਾ ਦੇ ਅਫੇਅਰ ਦੇ ਬਾਰੇ ਗੱਲ ਕੀਤੀ। 'ਬਿੱਗ ਬੌਸ' ਦੇ ਘਰ ਦਾ ਤਜ਼ੁਰਬਾ ਸਾਂਝਾ ਕਰਦੇ ਹੋਏ ਪ੍ਰਣੀਤ ਨੇ ਕਿਹਾ, ''ਖੁਦ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਮੈਨੂੰ 'ਬਿੱਗ ਬੌਸ' ਲਈ ਚੁਣਿਆ ਗਿਆ। ਮੇਕਰਸ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ। ਘਰ 'ਚ ਮੈਨੂੰ ਕਈ ਦੋਸਤ ਮਿਲੇ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਮੈਨੂੰ ਵੱਖ-ਵੱਖ ਪਰਸਨੈਲਿਟੀਜ਼ ਨਾਲ ਮਿਲਣ ਦਾ ਮੌਕਾ ਮਿਲਿਆ। ਮੈਂ 13 ਹਫਤੇ ਘਰ 'ਚ ਰਿਹਾ ਅਤੇ ਮੈਨੂੰ ਬਾਹਰ ਨਿਕਲਣ ਦਾ ਅਫਸੋਸ ਨਹੀਂ ਹੈ। ਘਰ 'ਚ ਤਜ਼ੁਰਬਾ ਵਾਕਈ ਵਧੀਆ ਰਿਹਾ।'' ਗੱਲਬਾਤ ਦੌਰਾਨ ਪ੍ਰਣੀਤ ਨੇ ਕਿਹਾ ਉਹ ਚਾਹੁੰਦੇ ਹਨ ਕਿ ਪੀ3ਜੀ ਗਰੁੱਪ ਦਾ ਕੋਈ ਵੀ ਮੈਂਬਰ ਇਹ ਸ਼ੋਅ ਜਿੱਤੇ। ਉਨ੍ਹਾਂ ਕਿਹਾ, ''ਸ਼ੁਰੂਆਤ 'ਚ ਮੈਂ, ਪ੍ਰਣੀਤ, ਪ੍ਰੀਤਮ, ਪੁਨੀਤ ਅਤੇ ਗੌਤਮ ਇਕ ਹੀ ਮਾਨਸਿਕਤਾ ਦੇ ਲੋਕ ਸੀ। ਅਸੀਂ ਸਾਰੇ ਇਕ ਦੂਜੇ ਨਾਲ ਵਧੀਆ ਢੰਗ ਨਾਲ ਮਿਲੇ ਅਤੇ ਏਕਤਾ ਨਾਲ ਹਰ ਹਲਾਤ ਦਾ ਹੱਲ ਕੱਢਿਆ। ਹੁਣ ਜਦੋਂ ਕਿ ਮੈਂ ਬਾਹਰ ਹੋ ਗਿਆ ਹਾਂ ਤਾਂ ਚਾਹੁੰਦਾ ਹਾਂ ਕਿ ਪੀ3ਜੀ ਦਾ ਕੋਈ ਵੀ ਮੈਂਬਰ ਸ਼ੋਅ ਜਿੱਤੇ।''
ਸ਼ੋਅ ਦੌਰਾਨ ਡਿਆਂਡਰਾ ਅਤੇ ਗੌਤਮ ਬਹੁਤ ਨੇੜੇ ਰਹੇ ਪ੍ਰਣੀਤ ਨੂੰ ਜਦੋਂ ਡਿਆਂਡਰਾ ਅਤੇ ਗੌਤਮ ਦੇ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਪ੍ਰਣੀਤ ਨੇ ਕਿਹਾ, ''ਦੋਵੇਂ ਮੇਰੇ ਜ਼ਿਆਦਾ ਨੇੜੇ ਸਨ ਇਥੋਂ ਤੱਕ ਕਿ ਉਹ ਦੋਵੇਂ ਇਕ ਦੂਜੇ ਨਾਲ ਕਾਫੀ ਚੰਗੇ ਲੱਗਦੇ ਸਨ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ। ਇਸ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ।''
ਆਪਣੇ ਬੱਚਿਆਂ ਲਈ ਫਿਲਮ ਬਣਾਉਣਗੇ ਸੁਨੀਲ
NEXT STORY