ਮੁੰਬਈ- ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਆਪਣੇ ਬੇਟੇ ਅਤੇ ਬੇਟੀ ਲਈ ਫਿਲਮ ਦਾ ਨਿਰਮਾਣ ਕਰ ਸਕਦੇ ਹਨ। ਸੁਨੀਲ ਹੋਮ ਪ੍ਰੋਡਕਸ਼ਨ ਕੰਪਨੀ ਪੌਪਕੋਰਨ ਮੋਸ਼ਨ ਪਿਕਚਰਸ ਦੇ ਬੈਨਰ ਹੇਠਾਂ 'ਭਾਗਮਭਾਗ', 'ਰਕਤ' ਅਤੇ 'ਖੇਲ' ਵਗਗੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਸੁਨੀਲ ਨੇ ਦੱਸਿਆ, ''ਮੇਰੇ ਦੋਵੇਂ ਬੱਚੇ ਆਪਣਾ ਫਿਲਮੀ ਕੈਰੀਅਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਜੇਕਰ ਸਭ ਕੁਝ ਸਹੀ ਰਿਹਾ ਤਾਂ ਮੈਂ ਸਭ ਕੁਝ ਛੱਡ ਕੇ ਫਿਰ ਤੋਂ ਫਿਲਮ ਨਿਰਮਾਣ ਦੇ ਖੇਤਰ 'ਚ ਆਵਾਂਗਾ।'' ਸੁਨੀਲ ਸ਼ੈੱਟੀ ਦੀ ਬੇਟੀ ਦਾ ਨਾਂ ਅਤਿਆ ਸ਼ੈੱਟੀ ਅਤੇ ਬੇਟੇ ਦਾ ਨਾਂ ਆਹਾਨ ਸ਼ੈੱਟੀ ਹੈ। ਅਤਿਆ ਨਿਖਿਲ ਅਡਵਾਣੀ ਦੀ ਫਿਲਮ 'ਹੀਰੋ' ਨਾਲ ਬਾਲੀਵੁੱਡ 'ਚ ਕਦਮ ਰੱਖ ਰਹੀ ਹੈ।
ਵਾਰਾਣਸੀ ਦੇ ਰੰਗ 'ਚ ਰੰਗੀ ਦੀਪਿਕਾ (ਦੇਖੋ ਤਸਵੀਰਾਂ)
NEXT STORY