ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਆਪਣੇ ਪਤੀ ਆਯੁਸ਼ ਸ਼ਰਮਾ ਨਾਲ ਨਿਊਯਾਰਕ 'ਚ ਹਨੀਮੂਨ ਮਨ੍ਹਾ ਰਹੀ ਹੈ। ਉਨ੍ਹਾਂ ਨੇ ਆਪਣੇ ਇਸ ਰੋਮਾਂਟਿਕ ਹਾਲੀਡੇ ਦੀਆਂ ਕੁਝ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਯੁਸ਼ ਅਤੇ ਅਰਪਿਤਾ ਇਕ ਦੂਜੇ ਨਾਲ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਕਿਤੇ ਉਹ ਦੋਸਤਾਂ ਨਾਲ ਦਿਖਾਈ ਦੇ ਰਹੇ ਹਨ। ਤੁਹਾਨੂੰ ਦੱਸ ਦਈਏ 18 ਨਵੰਬਰ ਨੂੰ ਅਰਪਿਤਾ ਅਤੇ ਦਿੱਲੀ ਬੇਸਡ ਸਟਰਗਲਿੰਗ ਸਟਾਰ ਆਯੁਸ਼ ਸ਼ਰਮਾ ਦਾ ਵਿਆਹ ਹੋਇਆ ਸੀ। ਹੈਦਰਾਬਾਦ ਦੇ 5 ਸਿਤਾਰਾ ਹੋਟਲ ਫਲਕਨੁਮਾ ਪੈਲੇਸ 'ਚ ਇਸ ਵਿਆਹ ਦਾ ਸ਼ਾਨਦਾਰ ਸਮਾਰੋਹ ਹੋਇਆ ਸੀ, ਜਿਸ 'ਚ ਇੰਟਰਟੇਨਮੈਂਟ ਵਰਲਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ ਸਨ।
ਬਿੱਗ ਬੌਸ: ਸਲਮਾਨ ਦੇ ਗੁੱਸੇ ਦਾ ਸ਼ਿਕਾਰ ਹੋਏ ਪ੍ਰਣੀਤ, ਦਿਖਾਇਆ ਬਾਹਰ ਦਾ ਰਸਤਾ (ਦੇਖੋ ਤਸਵੀਰਾਂ)
NEXT STORY