ਮੁੰਬਈ- ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ 'ਚ ਇਸਲਾਮ ਦੇ ਨਾਂ 'ਤੇ ਤਾਲਿਬਾਨੀਆਂ ਰਾਹੀ ਕੀਤੇ ਗਏ ਬੱਚਿਆਂ 'ਤੇ ਕਤਲ ਦੇ ਹਾਦਸੇ ਦੀ ਪੂਰੀ ਦੁਨੀਆ 'ਚ ਨਿੰਦਿਆ ਹੋ ਰਹੀ ਹੈ। ਇਸ ਮਾਮਲੇ 'ਚ ਦੁੱਖ ਜ਼ਾਹਰ ਕਰਦੇ ਹੋਏ ਬਾਲੀਵੁੱਡ ਦੇ ਦਬੰਗ ਸਟਾਰ ਅਭਿਨੇਤਾ ਸਲਮਾਨ ਖਾਨ ਨੇ ਟਵਿੱਟਰ 'ਤੇ ਆਪਣਾ ਦਰਦ ਬਿਆਨ ਕੀਤਾ ਹੈ। ਸਲਮਾਨ ਖਾਨ ਨੇ ਇਕ ਤੋਂ ਬਾਅਦ ਕਈ ਟਵੀਟਸ ਕੀਤੇ ਅਤੇ ਕਿਹਾ ਕਿ ਇਸਲਾਮ 'ਚ ਇਕ ਮਾਸੂਮ ਦਾ ਕਤਲ ਕਰਨਾ ਪੂਰੀ ਮਨੁੱਖਤਾ ਦੀ ਹੱਤਿਆ ਹੈ। ਸਲਮਾਨ ਨੂੰ ਆਪਣਾ ਗੁੱਸਾ ਜ਼ਾਹਰ ਕਰਨ ਤੋਂ ਬਾਅਦ ਉਲਟਾ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਹੋਇਆ ਇੰਝ ਕਿ ਸਲਮਾਨ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਕਥਿਤ ਤੌਰ 'ਤੇ ਮਾਰੇ ਫੁੱਟਪਾਥ ਦੇ ਲੋਕਾਂ ਅਤੇ ਕਾਲੇ ਹਿਰਨ ਦਾ ਮੁੱਦਾ ਉਠਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਸਲਮਾਨ ਨੇ ਮਾਰਿਆ ਸੀ ਉਹ ਵੀ ਤਾਂ ਮਾਲੂਮ ਹੀ ਸਨ। ਤੁਹਾਨੂੰ ਦੱਸ ਦਈਏ ਅੱਤਵਾਦੀ ਸਗੰਠਨ ਤਹਿਰੀਕ-ਏ-ਤਾਲਿਬਾਨ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ 'ਚ ਇਕ ਆਰਮੀ ਸਕੂਲ 'ਤੇ ਹਮਲਾ ਕਰਕੇ 132 ਬੱਚਿਆਂ ਦਾ ਕਤਲ ਕਰ ਦਿੱਤਾ ਸੀ। ਸਲਮਾਨ ਖਾਨ ਨੇ ਪੇਸ਼ਾਵਰ ਹਮਲੇ ਨਾਲ ਜੁੜੇ ਪਹਿਲੇ ਟਵੀਟ 'ਚ ਲਿਖਿਆ, ''ਪੂਰੀ ਇੰਸਾਨੀਅਤ ਨੂੰ ਬਚਾਉਣਾ ਹੈ। ਇਕ ਮਾਸੂਮ ਦਾ ਕਤਲ ਕਰਨਾ ਪੂਰੀ ਇੰਸਾਨੀਅਤ ਦਾ ਕਤਲ ਕਰਨਾ ਹੈ।''
ਸਲਮਾਨ ਨੇ ਆਪਣੇ ਅਗਲੇ ਟਵੀਟ 'ਚ ਇਸਲਾਮ ਦੇ ਯੁੱਧ ਦੇ ਕਾਨੂੰਨਾਂ ਦੀ ਯਾਦ ਦਿਵਾਉਂਦੇ ਹੋਏ ਕਿਹਾ, ''ਇਸਲਾਮ 'ਚ ਯੁੱਧ ਦੌਰਾਨ ਵੀ ਬੱਚੇ, ਔਰਤਾਂ ਅਤੇ ਬਜ਼ੁਰਗਾਂ ਨਾਲ ਨਰਮੀ ਵਰਤਣ ਅਤੇ ਧਾਰਮਿਕ ਸਥਾਨਾਂ ਅਤੇ ਫਸਲ ਨੂੰ ਨੁਕਸਾਨ ਪਹੁੰਚਾਉਣ ਦੀ ਮਨਾਹੀ ਹੈ।'' ਸਲਮਾਨ ਦਾ ਅਗਲਾ ਟਵੀਟ ਨੇ ਇਸਲਾਮੀ ਸਿੱਖਿਆ ਦੇ ਉਸ ਅਸੂਲ ਨੂੰ ਦੱਸਿਆ, ''ਇਸਲਾਮ 'ਚ ਕੌਨ ਦਾਖਲ ਹੈ ਅਤੇ ਕੌਨ ਨਹੀਂ ਹੈ। ਕਤਲ ਦੀ ਗੱਲ ਛੱਡੋ...ਜ਼ੁਬਾਨ ਤੋਂ ਵੀ ਕਿਸੇ ਨੂੰ ਤਕਲੀਫ ਪਹੁੰਚਾਉਣਾ ਕਿੰਨਾ ਵੱਡਾ ਗੁਨਾਹ ਦਾ ਕੰਮ ਹੈ।'' ਉਹ ਟਵੀਟ 'ਚ ਲਿੱਖਦੇ ਹਨ, ''ਉਹ ਸਾਡੇ 'ਚੋਂ ਨਹੀਂ ਜਿੰਨਾਂ ਦੇ ਹੱਥ ਅਤੇ ਜ਼ੁਬਾਨ ਨਾਲ ਲੋਕ ਮਹਿਫੂਜ਼ ਨਹੀਂ।''
ਦੇਖੋ ਵਿਆਹ ਤੋਂ ਬਾਅਦ ਸਲਮਾਨ ਦੀ ਭੈਣ ਅਰਪਿਤਾ ਦੀਆਂ ਖਾਸ ਤਸਵੀਰਾਂ
NEXT STORY