ਲੰਡਨ- ਮਹਾਤਮਾ ਗਾਂਧੀ ਦੀ ਇਤਿਹਾਸਕ ਭੂਮਿਕਾ ਨਿਭਾਉਣ 'ਤੇ ਆਸਕਰ ਜਿੱਤਣ ਵਾਲੇ ਬੇਨ ਕਿੰਗਸਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਮਹੱਤਵਪੂਰਨ ਭੂਮਿਕਾ ਨਿਭਾਈ ਕਿਉਂਕਿ ਉਹ ਇਕ ਪਿਤਾ ਸਮਾਨ ਕਿਸੇ ਮਹਾਨ ਸ਼ਖਸੀਅਤ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਸਨ। ਖਬਰਾਂ ਮੁਤਾਬਕ ਪਿਤਾ ਦੀ ਗੈਰ-ਮੌਜੂਦਗੀ ਦੀ ਵਜ੍ਹਾ ਕਾਰਨ ਮੁਸ਼ਕਿਲ ਬਚਪਨ ਬਤੀਤ ਕਰਨ ਵਾਲੇ 70 ਸਾਲਾ ਅਭਿਨੇਤਾ ਬੇਨ ਕਿੰਗਸਲੇ ਨੇ ਕਿਹਾ ਕਿ ਸਾਲ 1982 'ਚ ਆਈ ਫਿਲਮ 'ਗਾਂਧੀ' 'ਚ ਬ੍ਰਿਟੇਨ ਦੇ ਖਿਲਾਫ ਭਾਰਤ ਦੇ ਅਹਿੰਸਕ ਸੁਤੰਤਰਤਾ ਅੰਦੋਲਨ ਦੇ ਨੇਤਾ ਦਾ ਕਿਰਦਾਰ ਨਿਭਾਉਣ ਨਾਲ ਉਨ੍ਹਾਂ ਨੂੰ ਆਪਣੇ ਪਿਤਾ ਦੀ ਗੈਰ ਮੌਜੂਦਗੀ ਕਾਰਨ ਪੈਦਾ ਹੋਏ ਖਾਲ੍ਹੀਪਣ ਨੂੰ ਭਰਨ 'ਚ ਮਦਦ ਮਿਲੀ।
ਕਿੰਗਸਲੇ ਨੇ ਕਿਹਾ ਕਿ ਇਕ ਸਮੇਂ ਉਸ ਨੂੰ ਲੱਗਾ ਕਿ ਬਾਪੂ ਦੀ ਹੀ ਉਨ੍ਹਾਂ ਨੂੰ ਲੋੜ ਸੀ। ਕਿੰਗਸਲੇ ਦੇ ਬਚਪਨ ਦਾ ਨਾਂ ਕ੍ਰਿਸ਼ਣਾ ਭਾਨਜੀ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਮਜ਼ਬੂਤ ਕਿਰਦਾਰ ਨੂੰ ਨਿਭਾਉਣ ਨਾਲ ਉਨ੍ਹਾਂ ਨੂੰ ਜੀਵਨ ਦੀ ਉਸ ਕਮੀ ਨੂੰ ਪੂਰਾ ਕਰਨ 'ਚ ਮਦਦ ਮਿਲੀ, ਜਿਹੜੀ ਮੁਸ਼ਕਿਲ ਹਾਲਾਤਾਂ 'ਚ ਹੋਏ ਪਾਲਣ-ਪੋਸ਼ਣ ਕਾਰਨ ਪੈਦਾ ਹੋ ਗਈ ਸੀ।
ਲਤਾ ਨਾਲ ਫਿਰ ਤੋਂ ਗਾਣਾ ਚਾਹੁੰਦੀ ਹੈ ਆਸ਼ਾ
NEXT STORY