ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਪਿੱਠ ਵਰਤੀ ਗਾਇਕਾ ਆਸ਼ਾ ਭੋਂਸਲੇ ਆਪਣੀ ਭੈਣ ਲਤਾ ਮੰਗਸ਼ੇਕਰ ਨਾਲ ਫਿਰ ਤੋਂ ਪਿੱਠਵਰਤੀ ਗਾਇਨ ਕਰਨਾ ਚਾਹੁੰਦੀ ਹੈ। ਆਸ਼ਾ ਭੋਂਸਲੇ ਨੇ ਲਤਾ ਮੰਗੇਸ਼ਕਰ ਨਾਲ 30 ਸਾਲ ਪਹਿਲਾਂ ਫਿਲਮ 'ਉਤਸਵ' ਦਾ ਗੀਤ 'ਮਨ ਕਿਊ ਬਹਿਖਾ ਰੇ ਬਹਿਖਾ' ਗਾਇਆ ਸੀ। ਆਸ਼ਾ ਇਕ ਵਾਰੀ ਫਿਰ ਤੋਂ ਆਪਣੀ ਭੈਣ ਲਤਾ ਮੰਗੇਸ਼ਕਰ ਨਾਲ ਗੀਤ ਗਾਉਣਾ ਚਾਹੁੰਦੀ ਹੈ। ਆਸ਼ਾ ਭੋਂਸਲੇ ਨੇ ਕਿਹਾ, ''ਮੈਂ ਹਾਲ ਹੀ 'ਚ ਇਕ ਗਾਣਾ 'ਮੈਂ ਹਵਾ' ਗਾਇਆ ਹੈ ਅਤੇ ਇਹ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਲਤਾ ਦੀਦੀ ਨਾਲ ਇਹ ਗਾਣਾ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਹੋ ਸਕਦਾ ਹੈ ਕਿ ਦੀਦੀ ਨਾਲ ਮੈਂ ਜੋੜਾ ਗੀਤ ਗਾਵਾਂ। ਲਤਾ ਦੀਦੀ ਨੇ ਇਸ ਐਲਬਮ ਨੂੰ ਪ੍ਰੋਡਿਊਸ ਕੀਤਾ ਹੈ। ਇਸ ਗਾਣੇ ਨੂੰ ਗਾਉਣ 'ਚ ਮੈਨੂੰ ਕਾਫੀ ਮਜ਼ਾ ਆਇਆ। ਮੈਨੂੰ ਭਰੋਸਾ ਨਹੀਂ ਹੁੰਦਾ ਕਿ ਲੋਕ ਇਸ ਗਾਣੇ ਨੂੰ ਇੰਨਾ ਪਸੰਦ ਕਰ ਰਹੇ ਹਨ
ਵਿਆਹ ਤੋਂ ਪਹਿਲਾਂ ਵੀ ਹੁੰਦੇ ਹਨ ਸਬੰਧ : ਰਾਇਮਾ ਸੇਨ
NEXT STORY