ਕੋਲਕਾਤਾ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੁਜਾਏ ਘੋਸ਼ ਨੇ ਬੰਗਾਲੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਸੌਮਿੱਤਰ ਚੈਟਰਜੀ ਵਲੋਂ ਅਭਿਨੀਤ ਇਕ ਛੋਟੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਸੁਜਾਏ ਘੋਸ਼ ਨੇ ਟਵਿੱਟਰ 'ਤੇ ਲਿਖਿਆ, ''ਛੋਟੀ ਫਿਲਮ ਪੂਰੀ ਹੋਈ।'' ਟੋਟਾ ਰਾਏ ਚੌਧਰੀ ਅਤੇ ਰਾਧਿਕਾ ਆਪਟੇ ਇਸ ਫਿਲਮ 'ਚ ਮੁੱਖ ਕਿਰਦਾਰ ਨਿਭਾਅ ਰਹੇ ਹਨ ਜੋ ਇਕ ਥ੍ਰਿਲਰ ਫਿਲਮ ਹੈ। ਕੁਝ ਦਿਨ ਪਹਿਲਾਂ ਹੀ ਫਿਲਮ ਕਹਾਣੀ ਦੀ ਪੂਰੀ ਟੀਮ ਇਥੇ ਸ਼ੂਟਿੰਗ ਕਰਨ ਲਈ ਆਈ ਸੀ। ਸੁਜਾਏ ਘੋਸ਼ ਨੇ ਹਾਲ ਹੀ 'ਚ ਟਵਿੱਟਰ 'ਤੇ ਲਿਖਿਆ ਸੀ, ''ਮੇਰੀ ਫਿਲਮ ਕਹਾਣੀ ਦੀ ਪੂਰੀ ਟੀਮ ਇਕ ਵਾਰੀ ਫਿਰ ਤੋਂ ਕੋਲਕਾਤਾ ਆਈ ਹੈ ਅਤੇ ਸੌਮਿੱਤਰ ਸੇਨ ਨਾਲ ਕੰਮ ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਹਾਂ।''
ਗਾਂਧੀ ਦੇ ਕਿਰਦਾਰ ਨਾਲ ਕਿਸੇ ਮਹਾਨ ਸ਼ਖਸੀਅਤ ਨਾਲ ਨੇੜਤਾ ਦਾ ਹੋਇਆ ਅਹਿਸਾਸ : ਬੇਨ ਕਿੰਗਸਲੇ (ਦੇਖੋ ਤਸਵੀਰਾਂ)
NEXT STORY