ਮੁੰਬਈ- ਬਾਲੀਵੁੱਡ ਦੇ ਨਵੇਂ ਅਭਿਨੇਤਾ ਅਲੀ ਫਜ਼ਲ ਇਨ੍ਹੀਂ ਦਿਨੀਂ ਛੋਟੀ ਫਿਲਮ ਦੀ ਕਹਾਣੀ ਲਿੱਖ ਰਹੇ ਹਨ। ਅਲੀ ਨੇ 'ਫੁਕਰੇ' ਅਤੇ 'ਬੌਬੀ ਜਾਸੂਸ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਹ ਹੁਣ ਕਹਾਣੀ ਲੇਖਨ 'ਚ ਹੱਥ ਅਜ਼ਮਾਉਣਾ ਚਾਹੁੰਦੇ ਹਨ। ਅਲੀ ਦੀ ਛੋਟੀ ਫਿਲਮ ਦੀ ਸ਼ੂਟਿੰਗ ਫਰਵਰੀ 'ਚ ਸ਼ੁਰੂ ਹੋਵੇਗੀ, ਜਿਸ ਦੇ ਸਹਿ ਲੇਖਨ ਹੁਸੈਨ ਦਲਾਲ ਹੋਣਗੇ। ਅਲੀ ਨੇ ਕਿਹਾ, ''ਇਹ ਬਹੁਤ ਹੀ ਸਰਲ ਕਹਾਣੀ ਹੈ, ਜਿਸ ਨੂੰ ਅਸੀਂ ਛੋਟੀ ਫਿਲਮ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਅਜੇ ਫਿਲਮ ਦਾ ਨਾਂ ਤੈਅ ਨਹੀਂ ਕੀਤਾ ਹੈ ਪਰ ਅਸੀਂ ਅਗਲੇ ਸਾਲ ਦੀ ਸ਼ੁਰੂਆਤ 'ਚ ਇਸ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ।'' ਅਲੀ ਦੀ ਆਉਣ ਵਾਲੀ ਫਿਲਮ 'ਖਾਮੋਸ਼ੀਆਂ' ਅਗਲੇ ਸਾਲ ਰਿਲੀਜ਼ ਹੋਵੇਗੀ।
ਸੁਜਾਏ ਘੋਸ਼ ਨੇ ਛੋਟੀ ਫਿਲਮ ਦੀ ਸ਼ੂਟਿੰਗ ਕੀਤੀ ਪੂਰੀ
NEXT STORY