ਮੁੰਬਈ - ਬਾਲੀਵੁੱਡ 'ਚ ਆਪਣੇ ਗੰਭੀਰ ਅਭਿਨੈ ਲਈ ਮਸ਼ਹੂਰ ਵਿਦਿਆ ਬਾਲਨ ਵੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਨਾਲ ਜੁੜਨ ਜਾ ਰਹੀ ਹੈ। ਵਿਦਿਆ ਨੂੰ ਇਸ ਮੁਹਿੰਮ ਲਈ ਚੰਦਾ ਕੋਛੜ ਨੇ ਨੌਮੀਨੇਟ ਕੀਤਾ ਹੈ। ਉਹ ਪਹਿਲਾਂ ਹੀ ਇਸ ਮੁਹਿੰਮ ਦਾ ਹਿੱਸਾ ਬਣ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆ ਆਪਣੇ ਬਿਜ਼ੀ ਸ਼ਡਿਊਲ 'ਚੋਂ ਸਮਾਂ ਕੱਢ ਕੇ ਸਵੱਛ ਭਾਰਤ ਮੁਹਿੰਮ 'ਚ ਅਗਲੇ ਹਫਤੇ ਸ਼ਾਮਲ ਹੋਵੇਗੀ। ਵਿਦਿਆ ਨੇ ਕਿਹਾ ਕਿ ਮੈਂ ਆਪਣੀ ਸਮਰੱਥਾ ਅਨੁਸਾਰ ਤੇ ਗ੍ਰਾਮੀਣ ਵਿਕਾਸ ਮੰਤਰਾਲਾ ਦੀ ਬ੍ਰਾਂਡ ਅੰਬੈਸਡਰ ਹੋਣ ਦੇ ਨਾਤੇ ਕੌਮੀ ਸਵੱਛਤਾ 'ਚ ਵੱਧ ਤੋਂ ਵੱਧ ਯੋਗਦਾਨ ਦੇਵਾਂਗੀ। ਮੈਨੂੰ ਸਵੱਛ ਭਾਰਤ ਮੁਹਿੰਮ 'ਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਹੈ, ਇਸ ਗੱਲ ਦਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮੁਹਿੰਮ 'ਚ ਸੁਪਰਸਟਾਰ ਅਮਿਤਾਭ ਬੱਚਨ, ਕਮਲ ਹਸਨ, ਆਮਿਰ ਖਾਨ, ਸਲਮਾਨ ਖਾਨ, ਰਿਤਿਕ ਰੌਸ਼ਨ, ਪ੍ਰਿਯੰਕਾ ਚੋਪੜਾ, ਕੈਲਾਸ਼ ਖੇਰ ਸਮੇਤ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋ ਚੁੱਕੀਆਂ ਹਨ।
ਪੀਕੇ ਨੇ 2 ਦਿਨ 'ਚ ਕਮਾਏ 57 ਕਰੋੜ
NEXT STORY