ਮੁੰਬਈ- ਬਾਲੀਵੁੱਡ ਦੀ ਕੰਟਰੋਵਰਸੀ ਕੁਈਨ ਯਾਨੀ ਕਿ ਰਾਖੀ ਸਾਵੰਤ ਇਕ ਵਾਰੀ ਫਿਰ ਤੋਂ ਵਿਵਾਦਾਂ 'ਚ ਘਿਰ ਗਈ ਹੈ। ਫਿਲਮ 'ਮੁੰਬਈ ਕੈਨ ਡਾਂਸ ਸਾਲਾ' ਦੇ ਨਿਰਦੇਸ਼ਕ ਸਚਿੰਦਰ ਸ਼ਰਮਾ 'ਤੇ ਰਾਖੀ ਸਾਵੰਤ ਦੀ ਦੋਸਤ ਮਨੀਸ਼ਾ ਕੁਮਾਰੀ ਨੇ ਕਾਸਟਿੰਗ ਕਾਊਚ ਦਾ ਦੋਸ਼ ਲਗਾਇਆ ਹੈ। ਇਸ ਦੇ ਜਵਾਬ 'ਚ ਨਿਰਦੇਸ਼ਕ ਦੀ ਪਤਨੀ ਮਧੁ ਸ਼ਰਮਾ ਨੇ ਸਾਂਤਾਕਰੂਜ਼ ਪੁਲਸ ਸਟੇਸ਼ਨ 'ਚ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਦਰਅਸਲ 11 ਦਸੰਬਰ ਨੂੰ ਫਿਲਮ 'ਮੁੰਬਈ ਕੈਨ ਡਾਂਸ ਸਾਲਾ' ਦੇ ਡਾਇਰੈਕਟਰ ਸਚਿੰਦਰ ਸ਼ਰਮਾ ਅਤੇ ਆਈਟਮ ਗਰਲ ਰਾਖੀ ਸਾਵੰਤ ਮਿਊਜ਼ਿਕ ਲਾਂਚ ਦੌਰਾਨ ਸਟੇਜ਼ 'ਤੇ ਸਨ ਕਿ ਅਚਾਨਕ ਰਾਖੀ ਦੀ ਦੋਸਤ ਸਟੇਜ਼ 'ਤੇ ਪਹੁੰਚੀ ਅਤੇ ਡਾਇਰੈਕਟਰ ਸਚਿੰਦਰ ਸ਼ਰਮਾ ਨਾਲ ਕੁੱਟਮਾਰ ਕਰਨ ਲੱਗੀ। ਇਸ ਤੋਂ ਬਾਅਦ ਰਾਖੀ ਸਾਵੰਤ ਅਤੇ ਮਨੀਸ਼ਾ ਨੇ ਨਿਰਦੇਸ਼ਕ 'ਤੇ ਮੀਡੀਆ ਦੇ ਸਾਹਮਣੇ ਕਾਸਟਿੰਗ ਕਾਊਚ ਦਾ ਦੋਸ਼ ਲਗਾਇਆ।
ਇਸ ਸਿਲਸਿਲੇ 'ਚ ਸਾਂਤਾਕਰੂਜ਼ ਪੁਲਸ ਸਟੇਸ਼ਨ 'ਚ ਇਕ ਮਾਮਲਾ ਦਰਜ ਕਰਵਾਇਆ ਗਿਆ ਹੈ। ਦੂਜੇ ਪਾਸੇ ਖੁਦ 'ਤੇ ਲੱਗੇ ਦੋਸ਼ਾਂ ਦੇ ਜਵਾਬ 'ਚ ਸਚਿੰਦਰ ਸ਼ਰਮਾ ਦਾ ਕਹਿਣਾ ਹੈ ਕਿ 11 ਦਸੰਬਰ ਦੀ ਸ਼ਾਮ ਉਹ ਘਰ ਦੇ ਕੋਲ ਕੱਪੜੇ ਖਰੀਦ ਰਹੇ ਸਨ। ਉਥੇ ਹੀ ਸਚਿੰਦਰ ਸ਼ਰਮਾ ਦੀ ਪਤਨੀ ਨੇ ਰਾਖੀ ਵਲੋਂ ਲਗਾਏ ਦੋਸ਼ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਉਸ ਦਾ ਹਮੇਸ਼ਾ ਦੀ ਤਰ੍ਹਾਂ ਇਕ ਪਬਲੀਸਿਟੀ ਸਟੰਟ ਹੈ, ਜਿਸ 'ਚ ਰਾਖੀ ਨੇ ਮਨੀਸ਼ਾ ਕੁਮਾਰੀ ਦੀ ਵਰਤੋਂ ਕੀਤੀ ਹੈ।
ਸੂਤਰਾਂ ਅਨੁਸਾਰ ਸਚਿੰਦਰ ਦੇ ਵਕੀਲ ਨੇ ਮਨੀਸ਼ਾ ਅਤੇ ਰਾਖੀ ਸਾਵੰਤ 'ਤੇ ਜਿਹੜੇ ਦੋਸ਼ ਲਗਾਏ ਹਨ, ਉਨ੍ਹਾਂ ਮਾਮਲਿਆਂ 'ਚ ਰਾਖੀ ਨੂੰ ਜੇਲ ਹੋ ਸਕਦੀ ਹੈ। ਮਧੁ ਸ਼ਰਮਾ ਨੇ ਸਾਫ ਕੀਤਾ ਹੈ ਕਿ ਉਹ ਕੇਸ ਇਕ ਸ਼ਰਤ 'ਤੇ ਵਾਪਸ ਲੈ ਸਕਦੇ ਹਨ ਜੇਕਰ ਰਾਖੀ ਮੀਡੀਆ ਦੇ ਸਾਹਮਣੇ ਆ ਕੇ ਬਿਆਨ ਦੇਵੇ ਕਿ ਉਸ ਨੇ ਇਹ ਸਾਜਿਸ਼ ਪਬਲੀਸਿਟੀ ਲਈ ਰਚੀ ਹੈ। ਹਾਲਾਂਕਿ ਰਾਖੀ ਦਾ ਕਹਿਣਾ ਹੈ ਕਿ ਉਸ ਦੇ ਨਾਂ ਦੀ ਵਰਤੋਂ ਕਰਕੇ ਇਸ ਫਿਲਮ ਦੀ ਪਬਲੀਸਿਟੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਮਨੀਸ਼ਾ 'ਤੇ ਭਰੋਸਾ ਹੈ ਕਿ ਉਹ ਸੱਚ ਬੋਲ ਰਹੀ ਹੈ। ਕੇਸ ਦੀ ਅਗਲੀ ਤਰੀਕ 19 ਜਨਵਰੀ ਸਾਲ 2015 ਹੈ।
ਅਮਿਤਾਭ ਨੇ ਕੀਤਾ ਆਪਣੀ ਬੀਮਾਰੀ ਬਾਰੇ ਖੁਲਾਸਾ (ਦੇਖੋ ਤਸਵੀਰਾਂ)
NEXT STORY