ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਫਿਲਮ 'ਪੀਕੇ' ਨੇ ਵੀਕੈਂਡ ਦੌਰਾਨ ਦੇਸ਼ਭਰ 'ਚ 92 ਕਰੋੜ ਰੁਪਏ ਦੀ ਕਲੈਕਸ਼ਨ ਕਰ ਲਈ ਹੈ। ਰਿਲੀਜ਼ਿੰਗ ਦੇ ਪਹਿਲੇ ਦਿਨ 'ਪੀਕੇ' ਨੇ 26.63 ਕਰੋੜ ਦੀ ਕਮਾਈ ਦਰਜ ਕੀਤੀ ਸੀ। ਦੂਜੇ ਦਿਨ ਇਸ ਫਿਲਮ ਨੇ ਬਾਕਸ ਆਫਿਸ 'ਤੇ 29 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ। ਰਿਲੀਜ਼ ਦੇ ਦੋ ਦਿਨਾਂ 'ਚ ਤਕਰੀਬਨ 50 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਇਸ ਫਿਲਮ ਦੇ ਅੰਕੜਿਆਂ 'ਚ ਐਤਵਾਰ ਨੂੰ ਵਧੀਆ ਵਾਧਾ ਦੇਖਣ ਨੂੰ ਮਿਲਿਆ। ਤਿੰਨ ਦਿਨਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਦੇਸ਼ ਭਰ 'ਚ ਹੁਣ ਤੱਕ ਤਕਰੀਬਨ 92 ਕਰੋੜ ਰੁਪਏ ਦੀ ਕਲੈਕਸ਼ਨ ਕਰ ਲਈ ਹੈ। ਕ੍ਰਿਟਿਕਸ ਦੀ ਮਨੀਏ ਤਾਂ 'ਪੀਕੇ' ਦੀ ਬਾਕਸ ਆਫਿਸ ਕਲੈਕਸ਼ਨ 'ਚ ਹੋਰ ਵਾਧਾ ਹੋਵੇਗਾ ਕਿਉਂਕਿ ਬਾਕਸ ਆਫਿਸ 'ਤੇ ਡਟੇ ਰਹਿਣ ਲਈ ਫਿਲਮ 'ਪੀਕੇ' ਲਈ 9 ਜਨਵਰੀ ਤੱਕ ਦਾ ਸਮਾਂ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋ ਰਹੀ। 9 ਜਨਵਰੀ ਨੂੰ ਅਰਜੁਨ ਕਪੂਰ ਅਤੇ ਸੋਨਾਕਸ਼ੀ ਸਿਨਹਾ ਸਟਾਰਰ ਫਿਲਮ 'ਤੇਵਰ' ਰਿਲੀਜ਼ ਹੋ ਰਹੀ ਹੈ।
'ਐਂਗਰੀ ਯੰਗ ਵੁਮੈਨ' ਬਣੇਗੀ ਸੋਨਾਕਸ਼ੀ
NEXT STORY