ਮੁੰਬਈ- ਮੈਰੀ ਕੌਮ ਫਿਲਮ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਨਿਰਦੇਸ਼ਕ ਉਮੰਗ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਅਕਤੂਬਰ 'ਚ ਸ਼ੁਰੂ ਕਰਨਗੇ। ਫਿਲਮ ਦੂਜੇ ਵਿਸ਼ਵ ਯੁੱਧ 'ਤੇ ਆਧਾਰਿਤ ਹੋਵੇਗੀ। ਉਮੰਗ ਨੇ ਦੱਸਿਆ ਕਿ ਇਹ ਇਕ ਵਿਸ਼ੇਸ਼ ਕਾਲ ਦੀ ਫਿਲਮ ਹੈ ਤੇ ਉਸ ਦਾ ਮੰਨਣਾ ਹੈ ਕਿ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਪਰਦੇ 'ਤੇ ਨਹੀਂ ਦਰਸਾਈਆਂ ਗਈਆਂ ਹਨ।
ਉਹ ਕੁਝ ਅਸਲ ਥਾਵਾਂ 'ਤੇ ਸ਼ੂਟਿੰਗ ਕਰਨਗੇ ਤੇ ਇਕ ਸੈੱਟ ਵੀ ਬਣਵਾਉਣਗੇ। ਉਹ ਅਕਤੂਬਰ ਦੇ ਮੱਧ 'ਚ ਸ਼ੂਟਿੰਗ ਸ਼ੁਰੂ ਕਰਨਗੇ। ਅਜਿਹਾ ਅੰਦਾਜ਼ਾ ਹੈ ਕਿ ਫਿਲਮ ਦਾ ਨਾਂ ਵਾਰ ਰੱਖਿਆ ਜਾਵੇਗਾ। ਉਮੰਗ ਨੇ ਕਿਹਾ ਕਿ ਇਹ ਕਈ ਕਲਾਕਾਰਾਂ ਦੀ ਮੌਜੂਦਗੀ ਵਾਲੀ ਫਿਲਮ ਹੋਵੇਗੀ, ਜਿਸ 'ਚ ਇਕ ਮੁੱਖ ਅਭਿਨੇਤਾ ਹੋਵੇਗਾ। ਉਮੰਗ ਨੇ ਕਿਹਾ ਕਿ ਅਜੇ ਤਕ ਫਿਲਮ ਲਈ ਕਿਸੇ ਕਲਾਕਾਰ ਦੀ ਚੋਣ ਨਹੀਂ ਹੋਈ ਹੈ। ਅਜੇ ਗੱਲਬਾਤ ਚੱਲ ਰਹੀ ਹੈ। ਉਹ ਫਿਲਮ ਲਈ ਵਧੀਆ ਕਲਾਕਾਰਾਂ ਨੂੰ ਚਾਹੁੰਦੇ ਹਨ। ਉਹ ਏ ਤੇ ਬੀ ਸ਼੍ਰੇਣੀ 'ਚ ਯਕੀਨ ਨਹੀਂ ਰੱਖਦੇ।
ਸੈਕਸੀ ਸਾਂਤਾ ਸੰਨੀ ਲਿਓਨ ਨਾਲ ਮਨਾਓ ਇਸ ਵਾਰ ਕ੍ਰਿਸਮਸ (ਵੀਡੀਓ)
NEXT STORY