ਸਤਪਾਲ ਸ਼ਰਮਾ ਹੁਣ ਰੇਤ ਬਜਰੀ ਵੇਚਣਗੇ ਜਾਂ ਜ਼ਿਲੇ ਭਰ 'ਚ ਵਰਕਰੀ ਕਰਨਗੇ
ਤਰਨਤਾਰਨ (ਧਰਮ ਪੰਨੂ)-ਅਜੇ ਨਗਰ ਕੌਂਸਲ ਚੋਣਾਂ ਕਦੋਂ ਹੋਣ, ਕੋਈ ਪਤਾ ਨਹੀਂ ਪਰ ਦਲ ਬਦਲੂਆਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਹੀ ਕੜੀ ਵਿਚ ਹੈ ਸਤਪਾਲ ਸ਼ਰਮਾ ਰੇਤ ਬਜਰੀ ਵਾਲੇ ਹਨ। ਜਿਨ੍ਹਾਂ ਅਕਾਲੀ ਦਲ ਛੱਡ ਕੇ ਭਾਜਪਾ ਦੇ ਭਰੇ ਵੇਹੜੇ ਵਿਚ ਛਾਲ ਮਾਰ ਦਿੱਤੀ ਹੈ। ਭਾਜਪਾ ਦੀ ਪਾਲਕਾ ਕੰਪਲੈਕਸ ਤਰਨਤਾਰਨ ਵਿਚ ਹੋਈ ਭਰਵੀਂ ਰੈਲੀ ਵਿਚ ਅਨਿਲ ਜੋਸ਼ੀ ਕੈਬਨਿਟ ਮੰਤਰੀ ਪੰਜਾਬ ਦੀ ਹਾਜਰੀ ਵਿਚ ਸਤਪਾਲ ਸ਼ਰਮਾ ਨੇ ਸਿਰੋਪਾਉ ਪਾ ਕੇ ਭਾਜਪਾ ਵਿਚ ਸ਼ਾਮਲ ਕਰ ਲਿਆ। ਇੱਥੇ ਹੀ ਬੱਸ ਨਹੀਂ ਦਲ ਬਦਲਣ ਨਾਲ ਸਤਪਾਲ ਸ਼ਰਮਾ ਦੇ ਵਾਰੇ ਨਿਆਰੇ ਹੋ ਗਏ ਹਨ। ਉਨ੍ਹਾਂ ਨੂੰ ਸਟੇਜ 'ਤੇ ਅਨਿਲ ਜੋਸ਼ੀ ਨੇ ਥਾਪੜਾ ਦੇ ਕੇ ਤਰਨਤਾਰਨ ਜ਼ਿਲੇ ਦਾ ਮੀਤ ਪ੍ਰਧਾਨ ਵੀ ਨਾਮਜਦ ਕਰ ਦਿੱਤਾ ਹੈ।
ਉਹ ਖੁਸ਼ੀ ਵਿਚ ਇੰਨੇ ਗੁਲਤਾਨ ਸਨ ਕਿ ਉਨ੍ਹਾਂ ਨੇ ਸਜਰੀ ਛੱਡੀ ਅਕਾਲੀ ਦਲ ਦੀ ਦਿਲ ਖੋਲ੍ਹ ਕੇ, ਹਾਸੇ ਪਾ ਪਾ ਜਿੱਥੇ ਭਾਜਪਾ ਵਰਕਰਾਂ ਦੇ ਢਿੱਡੀ ਪੀੜਾ ਪਾਈਆਂ, ਖੂਬ ਤਾੜੀਆਂ ਤੇ ਜੈਕਾਰੇ ਵੀ ਆਪਣੇ ਵੱਲ ਕੀਤੇ, ਉੱਥੇ ਆਪਣੇ ਪੁਰਾਣੇ ਅਕਾਲੀ ਸਾਥੀਆਂ ਅਤੇ ਪਾਰਟੀ ਨੂੰ ਖੂਬ ਭੰਡਿਆ ਹੈ। ਉਹ ਉਨ੍ਹਾਂ ਨੂੰ ਬੇਈਮਾਨ, ਕਬਜ਼ੇਧਾਰੀ, ਭੂਮਾਫੀਏ, ਰੇਤ-ਬਜਰੀ ਕਾਬਜ, ਤਰਨਤਾਰਨ ਦੇ ਹੋਏ ਵਿਕਾਸ ਵਿਚ 40 ਲਾਏ 60 ਜੇਬ ਵਿਚ ਪਾਉਣ ਵਾਲੇ, ਨਜਾਇਜ਼ ਪਰਚੇ ਕਰਵਾਉਣ ਵਾਲੇ ਕਈ ਤਰ੍ਹਾਂ ਦੇ ਇਲਜਾਮ ਲਾਏ ਤੇ ਪੂਰੀ ਦਿਲ ਦੀ ਭੜਾਸ ਕੱਢੀ। ਹੁਣ ਵੇਖਣਾ ਇਹ ਹੈ ਕਿ ਸਤਪਾਲ ਸ਼ਰਮਾ ਰੇਤ ਬਜਰੀ ਵਾਲੇ ਦੇ ਨਾ 'ਤੇ ਤਰਨਤਾਰਨ ਵਿਚ ਮਸ਼ਹੂਰ ਹੋਣ ਕਰਕੇ ਹੁਣ ਰੇਤ ਬਜਰੀ ਜ਼ਿਆਦਾ ਵੇਚਣਗੇ ਜਾਂ ਜ਼ਿਲੇ ਭਰ ਵਿਚ ਭਾਜਪਾ ਲਈ ਦਿਨ ਰਾਤ ਇਕ ਕਰਨਗੇ।
... ਤੇ ਜਦੋਂ ਅੰਕਲ ਨੂੰ ਲਿਫਟ ਲੈਣੀ ਪਈ ਮਹਿੰਗੀ
NEXT STORY