ਆਪੇ ਪਾਵਕੁ ਆਪੇ ਪਵਨਾ
ਜਾਰੇ ਖਸਮੁ ਤ ਰਾਖੈ ਕਵਨਾ 1
ਇਸ ਪਵਿੱਤਰ ਸ਼ਬਦ 'ਚ ਕਬੀਰ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਪ੍ਰਭੂ ਪ੍ਰਮਾਤਮਾ ਜੀ ਆਪ ਹੀ ਅੱਗ ਦਾ ਰੂਪ ਹੋ ਅਤੇ ਆਪ ਹੀ ਪਾਣੀ ਦਾ ਰੂਪ ਹੋ, ਜਿਸ ਨੂੰ ਪ੍ਰਮਾਤਮਾ ਜੀ ਆਪ ਹੀ ਸਾੜਨਾ ਚਾਹੁਣ ਤਾਂ ਉਨ੍ਹਾਂ ਨੂੰ ਭਲਾ ਕੌਣ ਬਚਾ ਸਕਦਾ ਹੈ।
ਰਾਮ ਜਪਤ ਤਨ ਜਰਿ ਕੀ ਨ ਜਾਇ
ਰਾਮ ਨਾਮ ਚਿਤੁ ਰਹਿਆ ਸਮਾਇ ਰਹਾਉ
ਜੋ ਮਨੁੱਖ ਪ੍ਰਭੂ ਪ੍ਰਮਾਤਮਾ ਦਾ ਰਾਤ-ਦਿਨ ਸਿਮਰਨ ਕਰਦੇ ਹਨ ਤੇ ਅੱਠੇ ਪਹਿਰ ਉਨ੍ਹਾਂ ਦਾ ਮਨ ਪ੍ਰਭੂ ਭਗਤੀ 'ਚ ਲੀਨ ਰਹਿੰਦਾ ਹੈ ਭਾਵੇਂ ਉਨ੍ਹਾਂ ਦਾ ਸਰੀਰ ਸੜ ਹੀ ਕਿਉਂ ਨਾ ਜਾਏ, ਉਨ੍ਹਾਂ ਨੂੰ ਰਤਾ ਪ੍ਰਵਾਹ ਨਹੀਂ ਹੁੰਦੀ ਰਹਾਉ 1
—ਬਾਬਾ ਸੁਖਬੀਰ ਸਿੰਘ ਖਾਲਸਾ
ਭਗਤ ਸਿੰਘ ਮੇਰਾ ਸਭ ਤੋਂ ਵਧੀਆ ਦੋਸਤ : ਊਧਮ ਸਿੰਘ
NEXT STORY