ਲੁਧਿਆਣਾ-ਆਮਿਰ ਖਾਨ ਦੀ ਬਹੁ-ਚਰਚਿਤ ਫਿਲਮ 'ਪੀਕੇ' 'ਤੇ ਪੰਜਾਬ ਦੇ ਲੁਧਿਆਣਾ 'ਚ ਪੰਜਾਬ ਬਵਾਲ ਹੋ ਗਿਆ। ਹਿੰਦੂ ਸੰਯੁਕਤ ਮੋਰਚਾ ਤੇ ਹਿੰਦੂ ਨਿਆਂ ਪੀਠ ਨੇ ਬਾਲੀਵੁੱਡ ਫਿਲਮ 'ਪੀਕੇ' ਦੇ ਵਿਰੋਧ 'ਚ ਮੰਗਲਵਾਰ ਨੂੰ ਰੋਸ ਵਿਖਾਵਾ ਕੀਤਾ। ਹਿੰਦੂ ਸੰਗਠਨਾਂ ਨੇ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਆਰਤੀ ਚੌਕ 'ਚ ਧਰਨਾ ਦੇ ਕੇ ਜਾਮ ਲਾ ਦਿੱਤਾ। ਇਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 'ਪੀਕੇ' 'ਚ ਹੋਏ ਦੇਵੀ-ਦੇਵਤਿਆਂ ਦੇ ਅਪਮਾਨ ਦੇ ਵਿਰੋਧ 'ਚ ਹਿੰਦੂ ਸੰਯੁਕਤ ਮੋਰਚਾ ਅਤੇ ਨਿਆਂ ਪੀਠ ਦੀ ਅਗਵਾਈ 'ਚ ਸ਼ਹਿਰ ਦੀਆਂ ਕਈ ਸੰਸਥਾਵਾਂ ਸ਼ਿਵ ਸੈਨਾ, ਹਿੰਦੂ ਮੋਰਚਾ, ਪੰਜਾਬ ਹਿੰਦੂ-ਸਿੱਖ ਜਾਗ੍ਰੀਤੀ, ਬਜਰੰਗ ਦਲ, ਸ਼ਿਵਰਾਤਰੀ ਮਹਾਉਤਸਵ ਕਮੇਟੀ, ਸ਼ਿਵ ਸੈਨਾ ਬਾਲ ਠਾਕਰੇ, ਨੌਜਵਾਨ ਜਾਗ੍ਰੀਤੀ ਮੰਚ, ਸ਼ਿਵ ਵੈਲਫੇਅਰ ਸੁਸਾਇਟੀ ਤੇ ਸ਼ਿਵ ਮੰਦਰ ਟਰੱਸਟ ਸੰਸਥਾਵਾਂ ਨਾਲ ਜੁੜੇ ਲੋਕਾਂ ਨੇ ਆਪਣਾ ਰੋਸ ਪ੍ਰਗਟ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜ਼ਿਲਾ ਪ੍ਰਸ਼ਾਸਨ ਨੂੰ 'ਪੀਕੇ' 'ਚ ਇਤਰਾਜ਼ਯੋਗ ਡਾਈਲਗਾਂ ਬਾਰੇ ਦੱਸ ਕੇ ਉਨ੍ਹਾਂ ਨੂੰ ਕਟਵਾਉਣ ਲਈ ਕਿਹਾ ਗਿਆ ਸੀ ਤੇ ਮੰਗਲਵਾਰ ਤੱਕ ਦਾ ਅਲਟੀਮੇਟਮ ਦੇ ਦਿੱਤਾ ਸੀ।
ਸੰਗਠਨਾਂ ਦੇ ਅਲਟੀਮੇਟਮ 'ਤੇ ਪ੍ਰਸ਼ਾਸਨ ਨੇ ਮੰਗਲਵਾਰ ਦੀ ਸਵੇਰ ਨੂੰ ਤੱਕ ਕੋਈ ਭਰੋਸੇਯੋਗ ਜਵਾਬ ਨਹੀਂ ਦਿੱਤਾ। ਇਸ ਲਈ ਆਪਣੀ ਆਵਾਜ਼ ਜ਼ਿਲਾ ਪ੍ਰਸ਼ਾਸਨ ਨੂੰ ਸੁਣਾਉਣ ਲਈ ਫਿਰੋਜ਼ਪੁਰ ਰੋਡ ਜਾਮ ਕਰਨਾ ਪਿਆ। ਵਰੁਣ ਮਹਿਤਾ ਨੇ ਕਿਹਾ ਕਿ ਹਰ ਵਾਰ ਹਿੰਦੂ ਸਮਾਜ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ। ਦੇਵੀ-ਦੇਵਤਿਆਂ 'ਤੇ ਵਿਅੰਗ ਕਰਨ ਵਾਲੀਆਂ ਫਿਲਮਾਂ ਸੈਂਸਰ ਬੋਰਡ ਕਿਵੇਂ ਪਾਸ ਕਰ ਦਿੰਦਾ ਹੈ। ਨੇਤਾਵਾਂ ਨੇ ਕੇਂਦਰ ਸਰਕਾਰ ਤੋਂ ਸਮਾਜ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਵੱਖਰਾ ਹਿੰਦੂ ਸੈਂਸਰ ਬੋਰਡ ਬਣਾਉਣ ਦੀ ਮੰਗ ਕੀਤੀ ਹੈ। ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੁੱਧਵਾਰ ਦੀ ਸਵੇਰ ਤੱਕ ਇਤਰਾਜ਼ਯੋਗ ਡਾਈਲਾਗ ਨਾ ਕੱਢੇ ਗਏ ਤਾਂ ਮਾਲ 'ਚ ਦਾਖਲ ਹੋ ਕੇ ਫਿਲਮ ਨੂੰ ਬੰਦ ਕੀਤਾ ਜਾਵੇਗਾ। ਇਸ ਲਈ ਬੁੱਧਵਾਰ ਨੂੰ ਸੰਗਲਾ ਵਾਲਾ ਸ਼ਿਵਾਲਾ 'ਚ ਮੀਟਿੰਗ ਬੁਲਾਈ ਗਈ ਹੈ।
ਵਿਸ਼ਵ ਕੱਪ ਕਬੱਡੀ ਫਾਈਨਲ ਵਿਵਾਦ ਦੀ ਵਿਧਾਨ ਸਭਾ 'ਚ ਗੂੰਜ (ਦੇਖੋ ਤਸਵੀਰਾਂ)
NEXT STORY