ਅੰਮ੍ਰਿਤਸਰ- ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਹੋਈ ਡਾਕੇ ਦੀ ਘਟਨਾ ਨੂੰ ਸਥਾਣਕ ਪੁਲਸ ਨੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਹੱਲ ਕਰ ਲਿਆ ਹੈ। ਘਟਨਾ ਨੂੰ ਅੰਜ਼ਾਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਦੁਕਾਨ ਦਾ ਪੁਰਾਣਾ ਮੁਲਾਜ਼ਮ ਹੀ ਸੀ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ 'ਤੇ ਗਿਰੋਹ ਦੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ 50 ਗ੍ਰਾਮ ਸੋਨਾ ਬਰਾਮਦ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਗਿਰੋਹ ਦੇ ਸਾਰੇ ਮੈਂਬਰ ਸ਼ਾਤਿਰ ਅਪਰਾਧੀ ਹਨ ਜਿਨ੍ਹਾਂ 'ਤੇ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ।
ਆਮਿਰ ਖਾਨ ਦੀ 'ਪੀਕੇ' 'ਤੇ ਪੰਜਾਬ 'ਚ ਬਵਾਲ (ਦੇਖੋ ਤਸਵੀਰਾਂ)
NEXT STORY