ਜਲੰਧਰ- ਬੱਬੂ ਮਾਨ ਨੇ ਅੱਜ ਉਹ ਕਰ ਦਿਖਾਇਆ ਹੈ, ਜਿਹੜਾ ਭਾਰਤ ਜਾਂ ਕਿਸੇ ਪੰਜਾਬੀ ਗਾਇਕ ਲਈ ਕਰਨਾ ਸਭ ਤੋਂ ਮੁਸ਼ਕਿਲ ਕੰਮ ਹੈ। ਬੱਬੂ ਮਾਨ ਨੂੰ 'ਵਰਲਡ ਮਿਊਜ਼ਿਕ ਐਵਾਰਡਸ' ਨਾਲ ਨਿਵਾਜਿਆ ਗਿਆ ਹੈ ਪਰ ਬੱਬੂ ਮਾਨ ਸਿਰਫ ਇਕ ਐਵਾਰਡ ਨਹੀਂ, ਸਗੋਂ ਚਾਰ ਐਵਾਰਡ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ।
ਬੱਬੂ ਮਾਨ ਨੂੰ ਵਰਲਡਸ ਬੈਸਟ ਇੰਡੀਅਨ ਮੇਲ ਆਰਟਿਸਟ, ਵਰਲਡਸ ਬੈਸਟ ਇੰਡੀਅਨ ਲਾਈਵ ਐਕਟ, ਵਰਲਡਸ ਬੈਸਟ ਇੰਡੀਅਨ ਐਂਟਰਟੇਨਰ ਤੇ ਵਰਲਡਸ ਬੈਸਟ ਇੰਡੀਅਨ ਐਲਬਮ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਬੱਬੂ ਮਾਨ ਨੇ ਇਸ ਖੁਸ਼ੀ ਨੂੰ ਆਪਣੇ ਫੇਸਬੁੱਕ ਪੇਜ 'ਤੇ ਸਾਂਝਾ ਕਰਦਿਆਂ ਦੱਸਿਆ ਕਿ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਝੋਲੀ ਚਾਰ ਅੰਤਰਰਾਸ਼ਟਰੀ ਪੱਧਰ ਦੇ ਐਵਾਰਡ ਪਏ ਹਨ।
ਬੱਬੂ ਮਾਨ ਤੋਂ ਇਲਾਵਾ ਫੀਮੇਲ ਕੈਟਾਗਰੀ ਵਿਚ ਸ਼ਰੇਆ ਘੋਸ਼ਾਲ ਨੂੰ ਇਹ ਐਵਾਰਡ ਹਾਸਲ ਹੋਇਆ ਹੈ। ਕਿਸੇ ਪੰਜਾਬੀ ਗਾਇਕ ਵਲੋਂ ਅੰਤਰਰਾਸ਼ਟਰੀ ਪੱਧਰ 'ਤੇ ਇਹ ਐਵਾਰਡ ਹਾਸਲ ਕਰਨ ਬਹੁਤ ਵੱਡੀ ਗੱਲ ਹੈ ਪਰ ਬੱਬੂ ਮਾਨ ਦੀ ਲੋਕਪ੍ਰਿਅਤਾ ਤੇ ਫੈਨਜ਼ ਦਾ ਪਿਆਰ ਦੇਖ ਕੇ ਸ਼ਾਇਦ ਅਜਿਹਾ ਕੁਝ ਵਧੇਰੇ ਮੁਸ਼ਕਿਲ ਨਹੀਂ ਸੀ। ਬੱਬੂ ਮਾਨ ਉਂਝ ਕਿਸੇ ਵੀ ਤਰ੍ਹਾਂ ਦੇ ਐਵਾਰਡ ਜਾਂ ਮੁਕਾਬਲੇ ਵਿਚ ਯਕੀਨ ਨਹੀਂ ਰੱਖਦੇ ਪਰ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਮਾਂ ਬੋਲੀ ਲਈ ਕੁਝ ਕਰ ਕੇ ਦਿਖਾਉਣ ਵਿਚ ਉਹ ਕਦੇ ਪਿੱਛੇ ਨਹੀਂ ਹਟਣਗੇ।
ਰਾਬਰਟ ਵਢੇਰਾ ਵਿਰੁੱਧ ਜਾਂਚ ਲਈ ਕਮਿਸ਼ਨ ਸਥਾਪਤ ਕਰੇਗੀ ਹਰਿਆਣਾ ਸਰਕਾਰ
NEXT STORY