ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਰਿਹਾਈ ਦਾ ਹੱਲ ਕੱਢ ਦੇਵੇ ਨਹੀਂ ਤਾਂ 2 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਬੰਦੀ ਸਿੰਘਾਂ ਦੀਆਂ ਲਿਸਟਾਂ ਵਾਰ-ਵਾਰ ਸਰਕਾਰ ਨੂੰ ਦਿੱਤੀਆਂ ਗਈਆਂ ਹਨ, ਜਿਸ ਸੰਬੰਧੀ ਸਰਕਾਰ ਵਲੋਂ ਭਰੋਸਾ ਵੀ ਦਿਵਾਇਆ ਗਿਆ ਪਰ ਸਰਕਾਰ ਵਲੋਂ ਅੱਜ ਤਕ ਇਸ ਮੁੱਦੇ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਇਸ ਲਈ ਇਸ ਮੁੱਦੇ 'ਤੇ ਜ਼ਿਆਦਾ ਦੇਰੀ ਕਰਨਾ ਨੁਕਸਾਨਦੇਹ ਹੋਵੇਗਾ। ਜੇਕਰ ਇਸ ਮੁੱਦੇ ਦਾ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ 2 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਇਸਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਨੇ ਸੰਤ ਸਮਾਜ ਤੇ ਸਿੱਖ ਜਥੇਬੰਦੀਆਂ ਨੂੰ ਵੀ ਕਿਹਾ ਹੈ ਕਿ ਉਹ ਵੀ ਜੇਲ ਵਿਚ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਵੱਲ ਧਿਆਨ ਕੇਂਦਰਿਤ ਕਰਨ। ਉਨ੍ਹਾਂ ਨੇ ਇਸ ਨੂੰ ਪੰਥ ਲਈ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੋਂ ਵੀ ਜ਼ਿਆਦਾ ਚੁਣੌਤੀਪੂਰਨ ਦੱਸਿਆ ਹੈ। ਧਾਰਾ 25 ਬੀ, ਜਿਸ ਨਾਲ ਭਾਰਤ ਦੇ ਸੰਵਿਧਾਨ ਵਿਚ ਸਿੱਖਾਂ ਨੂੰ ਹਿੰਦੂ ਹੀ ਦਰਸਾਇਆ ਗਿਆ ਹੈ, ਦੀ ਸੋਧ ਕਰਵਾਉਣ ਲਈ ਵੀ ਆਪਣਾ ਫਰਜ਼ ਸਮਝਦੇ ਹੋਏ ਸਰਕਾਰ ਨਾਲ ਚਾਰਾਜੋਈ ਕਰਕੇ ਗੱਲਬਾਤ ਕਰਨੀ ਚਾਹੀਦੀ ਹੈ। ਨਾਨਕਸ਼ਾਹੀ ਕੈਲੰਡਰ ਦੇ ਨਾਲ-ਨਾਲ ਇਹ ਵੀ ਮੁੱਦੇ ਚੁੱਕਣੇ ਸਿੱਖਾਂ ਲਈ ਅਤਿ ਜ਼ਰੂਰੀ ਹਨ।
ਹੁਣ ਵਲਟੋਹਾ ਨੂੰ ਗੋਲੀ ਥੋੜ੍ਹੀ ਮਾਰ ਦਿਆਂ, ਮਾਫੀ ਤਾਂ ਮੰਗ ਹੀ ਲਈ ਹੈ : ਬਾਦਲ
NEXT STORY